ਵਿਆਹ ਕਰਾਉਣ ਤੇ ਵਿਦੇਸ਼ ਜਾਣ ਦੀ ਚਾਹਤ ’ਚ ਹੈਵਾਨ ਬਣਿਆ ਭਰਾ, ਪੂਰੀ ਘਟਨਾ ਜਾਣ ਉੱਡਣਗੇ ਹੋਸ਼

Saturday, Dec 09, 2023 - 06:17 PM (IST)

ਵਿਆਹ ਕਰਾਉਣ ਤੇ ਵਿਦੇਸ਼ ਜਾਣ ਦੀ ਚਾਹਤ ’ਚ ਹੈਵਾਨ ਬਣਿਆ ਭਰਾ, ਪੂਰੀ ਘਟਨਾ ਜਾਣ ਉੱਡਣਗੇ ਹੋਸ਼

ਮੋਗਾ : ਮੋਗਾ ਦੇ ਬੇਹਨੀ ਵਾਲਾ ਵਿਚ 27 ਨਵੰਬਰ ਨੂੰ ਕੁਲਦੀਪ ਸਿੰਘ ਲਾਡੀ ਨਾਮਕ ਵਿਅਕਤੀ ਦੀ ਲਾਸ਼ ਸੜਕ ਕਿਨਾਰੇ ਖੇਤਾਂ ਵਿਚ ਪਈ ਮਿਲੀ ਸੀ ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਕੁਲਦੀਪ ਸਿੰਘ ਥੋੜਾ ਦਿਮਾਗੀ ਤੌਰ ’ਤੇ ਕਮਜ਼ੋਰ ਸੀ। ਇਸ ਮਾਮਲੇ ਵਿਚ ਪੁਲਸ ਨੇ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਵਿਚ ਖੁਲਾਸਾ ਹੋਇਆ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਕੁਲਦੀਪ ਸਿੰਘ ਦੇ ਭਰਾ ਨੇ ਹੀ ਕੀਤਾ ਸੀ। ਕਤਲ ਵਾਲੇ ਦਿਨ ਕੁਲਦੀਪ ਦੇ ਭਰਾ ਹਰਦੀਪ ਸਿੰਘ ਨੇ ਮੀਡੀਆ ਵਿਚ ਬਿਆਨ ਦਿੱਤਾ ਸੀ ਕਿ ਉਹ ਤਾਂ ਗੋਪਾਲ ਮੋਚਨ ਗਿਆ ਸੀ ਅਤੇ ਵਾਰਦਾਤ ਵਾਲੇ ਦਿਨ ਹੀ ਵਾਪਿਸ ਆਇਆ ਸੀ ਅਤੇ ਜਦੋਂ ਉਹ ਘਰ ਗਿਆ ਤਾਂ ਉਸ ਦਾ ਭਰਾ ਘਰ ਨਹੀਂ ਸੀ ਜਿਸ ਨੂੰ ਉਹ ਖੇਤਾਂ ’ਚ ਦੇਖਣ ਲਈ ਚਲਾ ਗਿਆ। ਜਿੱਥੇ ਕੁਲਦੀਪ ਸਿੰਘ ਦੀ ਲਾਸ਼ ਪਈ ਸੀ। ਕਾਤਲ ਦਾ ਇਹ ਡਰਾਮਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਪੁਲਸ ਨੇ ਜਾਂਚ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। 

ਇਹ ਵੀ ਪੜ੍ਹੋ : ਨੌਜਵਾਨ ਮੁੰਡੇ-ਕੁੜੀ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ, ਇਕੱਠੇ ਪੜ੍ਹਦੇ ਸੀ ਦੋਵੇਂ

ਪੁਲਸ ਨੇ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਰਦੀਪ ਸਿੰਘ ਨੇ ਹੀ ਭਰਾ ਕੁਲਦੀਪ ਦਾ ਕਤਲ ਕੀਤਾ ਹੈ। ਜਾਂਚ ’ਚ ਪਤਾ ਲੱਗਾ ਕਿ ਦੋਵੇਂ ਭਰਾ ਕੁਆਰੇ ਸਨ ਅਤੇ ਕੁਲਦੀਪ ਸਿੰਘ ਥੋੜ੍ਹਾ ਮੰਦ ਬੁੱਧੀ ਸੀ। ਹਰਦੀਪ ਨੇ ਵਿਆਹ ਕਰਾਉਣ ਅਤੇ ਵਿਦੇਸ਼ ਜਾਣ ਦੀ ਚਾਹਤ ਵਿਚ ਭਰਾ ਦੀ ਜ਼ਮੀਨ ਹੜੱਪਣ ਲਈ ਉਸ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਸੀ। ਪੁਲਸ ਨੇ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ’ਚੋਂ ਵਾਰਦਾਤ ਵਿਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਹੈ। 

ਇਹ ਵੀ ਪੜ੍ਹੋ : ਮੋਗਾ ਪੁਲਸ ਨੇ ਗ੍ਰਿਫ਼ਤਾਰ ਕੀਤੀਆਂ ਸ਼ਾਤਰ ਔਰਤਾਂ, ਕਰਤੂਤਾਂ ਸੁਣ ਨਹੀਂ ਹੋਵੇਗਾ ਯਕੀਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News