ਜੀਜੇ ਨੂੰ ਅਗਵਾ ਕਰਕੇ BJP ਆਗੂ ਦੇ ਦਫ਼ਤਰ 'ਚ ਬੰਨ੍ਹਿਆ, ਨੇਤਾ ਨਾਲ ਮਿਲ ਸਾਲਿਆਂ ਨੇ ਕੀਤਾ ਵੱਡਾ ਕਾਂਡ

Thursday, Oct 26, 2023 - 11:12 AM (IST)

ਜੀਜੇ ਨੂੰ ਅਗਵਾ ਕਰਕੇ BJP ਆਗੂ ਦੇ ਦਫ਼ਤਰ 'ਚ ਬੰਨ੍ਹਿਆ, ਨੇਤਾ ਨਾਲ ਮਿਲ ਸਾਲਿਆਂ ਨੇ ਕੀਤਾ ਵੱਡਾ ਕਾਂਡ

ਲੁਧਿਆਣਾ (ਰਾਜ) : ਭਰਾ ਨਾਲ ਪੈਦਲ ਜਾ ਰਹੇ ਨੌਜਵਾਨ ਨੂੰ ਉਸ ਦੇ ਸਾਲਿਆਂ ਨੇ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ। ਫਿਰ ਅਗਵਾਕਾਰ ਦੋਹਾਂ ਭਰਾਵਾਂ ਨੂੰ ਭਾਜਪਾ ਆਗੂ ਦੇ ਦਫ਼ਤਰ ’ਚ ਲੈ ਗਏ। ਇੱਥੇ ਉਨ੍ਹਾਂ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ। ਅਜੇ 10 ਦਿਨ ਪਹਿਲਾਂ ਹੀ ਪੀੜਤ ਨੌਜਵਾਨ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਉਸ ਨੂੰ ਸਹੁਰਿਆਂ ਤੋਂ ਜਾਨ ਦਾ ਖ਼ਤਰਾ ਹੈ। ਜਿਵੇਂ-ਕਿਵੇਂ ਦੋਵੇਂ ਨੌਜਵਾਨ ਉੱਥੋਂ ਛੁੱਟ ਕੇ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ, ਜਿੱਥੇ ਉਨ੍ਹਾਂ ਨੇ ਮੈਡੀਕਲ ਕਰਵਾ ਕੇ ਇਸ ਸਬੰਧ ’ਚ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਪੀੜਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪੁਲਸ ਕਾਲ ਕਰ ਕੇ ਇਸ ਕੇਸ ’ਚ ਸਮਝੌਤਾ ਕਰਨ ਦਾ ਦਬਾਅ ਬਣਾ ਰਹੀ ਹੈ।

ਇਹ ਵੀ ਪੜ੍ਹੋ : ਜਿਸ ਢਿੱਡੋਂ ਜਨਮ ਲਿਆ, ਉਸੇ ਬਜ਼ੁਰਗ ਮਾਂ ਦੇ ਢਿੱਡ 'ਚ ਵਾਰ-ਵਾਰ ਮਾਰੇ ਚਾਕੂ, ਬੇਰਹਿਮੀ ਨਾਲ ਕੀਤਾ ਕਤਲ

ਜਾਣਕਾਰੀ ਦਿੰਦੇ ਹੋਏ ਥਾਣਾ ਜਸਪਾਲ ਬਾਂਗਰ ਦੇ ਰਹਿਣ ਵਾਲੇ ਉਮੇਸ਼ ਕੁਮਾਰ ਨੇ ਦੱਸਿਆ ਕਿ ਫਰਵਰੀ 2023 ’ਚ ਉਸ ਦਾ ਵਿਆਹ ਖੁਸ਼ਬੂ ਨਾਂ ਦੀ ਕੁੜੀ ਨਾਲ ਹੋਇਆ ਸੀ ਪਰ ਉਸ ਦੀ ਪਤਨੀ ਵਿਆਹ ਤੋਂ ਬਾਅਦ ਲੜਾਈ-ਝਗੜਾ ਕਰਨ ਲੱਗ ਗਈ ਅਤੇ ਫਿਰ ਕੁੱਝ ਸਮੇਂ ਬਾਅਦ ਆਪਣੇ ਮਾਪੇ ਚਲੀ ਗਈ। ਉਸ ਨੇ ਪਤਨੀ ਨੂੰ ਕਾਫੀ ਵਾਰ ਮਨਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਉਸ ਨੇ ਘਰ ਵਸਾਉੁਣ ਲਈ ਅਦਾਲਤੀ ਕੇਸ ਵੀ ਦਾਇਰ ਕੀਤਾ ਹੋਇਆ ਹੈ ਪਰ ਇਸ ਵਿਚਕਾਰ ਉਸ ਦੇ ਸਹੁਰੇ ਅਤੇ ਸਾਲਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। 16 ਸਤੰਬਰ ਨੂੰ ਪੁਲਸ ਕਮਿਸ਼ਨਰ ਦਫ਼ਤਰ ਜਾ ਕੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦੇ ਕੇ ਆਏ ਸੀ, ਜੋ ਕਿ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਮਾਰਕ ਹੋਈ ਸੀ। 10 ਦਿਨ ਬੀਤ ਜਾਣ ਤੋਂ ਬਾਵਜੂਦ ਵੀ ਉਨ੍ਹਾਂ ਨੂੰ ਪੁਲਸ ਨੇ ਨਹੀਂ ਬੁਲਾਇਆ।

ਇਹ ਵੀ ਪੜ੍ਹੋ : ਲੁਧਿਆਣਾ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਸੜ ਕੇ ਸੁਆਹ ਹੋਇਆ ਸਾਮਾਨ

ਉਮੇਸ਼ ਦਾ ਕਹਿਣਾ ਹੈ ਕਿ ਦੁਸਹਿਰੇ ਵਾਲੇ ਦਿਨ ਉਹ ਆਪਣੇ ਭਰਾ ਨਾਲ ਪਿੱਪਲ ਚੌਂਕ ਵੱਲ ਜਾ ਰਿਹਾ ਸੀ ਤਾਂ ਉਸ ਦੇ ਸਾਲੇ ਅਤੇ ਉਨ੍ਹਾਂ ਦੇ ਸਾਥੀ ਮੋਟਰਸਾਈਕਲਾਂ ’ਤੇ ਆਏ ਅਤੇ ਉਨ੍ਹਾਂ ਨੂੰ ਅਗਵਾ ਕਰ ਕੇ ਕਿਸੇ ਭਾਜਪਾ ਆਗੂ ਦੇ ਦਫ਼ਤਰ ਵਿਚ ਲੈ ਗਏ, ਜਿੱਥੇ ਉਨ੍ਹਾਂ ਨੂੰ ਬੰਦੀ ਬਣਾ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਭਾਜਪਾ ਨੇਤਾ ਨੇ ਉਸ ਤੋਂ ਖ਼ਾਲੀ ਦਸਤਾਵੇਜ਼ਾਂ ’ਤੇ ਸਾਈਨ ਕਰਵਾਏ ਸੀ ਅਤੇ ਕੁੜੀ ਧਿਰ ਨੂੰ ਸਾਢੇ 4 ਲੱਖ ਰੁਪਏ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ ਗਿਆ, ਜਦੋਂ ਕਿ ਭਾਜਪਾ ਆਗੂ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ’ਚ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਉਮੇਸ਼ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਸਾਹਨੇਵਾਲ ’ਚ ਸ਼ਿਕਾਇਤ ਦਿੱਤੀ। ਉਮੇਸ਼ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਲਗਾਤਾਰ ਪੁਲਸ ਦੀ ਕਾਲ ਆ ਰਹੀ ਹੈ ਕਿ ਇਸ ਕੇਸ ’ਚ ਸਿਆਸੀ ਦਬਾਅ ਹੈ। ਕੋਈ ਕਾਰਵਾਈ ਨਹੀਂ ਹੋਵੇਗੀ। ਇਸ ਲਈ ਆ ਕੇ ਸਮਝੌਤਾ ਕਰ ਲਵੋ। ਉਮੇਸ਼ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News