ਪੰਜਾਬ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ, ਜੀਜਾ-ਸਾਲੇ ਦੀ ਇਕੱਠਿਆਂ ਹੋਈ ਮੌਤ

Wednesday, Oct 11, 2023 - 06:57 PM (IST)

ਪੰਜਾਬ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ, ਜੀਜਾ-ਸਾਲੇ ਦੀ ਇਕੱਠਿਆਂ ਹੋਈ ਮੌਤ

ਤਪਾ ਮੰਡੀ (ਗਰਗ) : ਬਰਨਾਲਾ-ਬਠਿੰਡਾ ਹਾਈਵੇ ’ਤੇ ਸਥਿਤ ਮਹਿਤਾ ਕੱਟ ਦੇ ਨੇੜੇ ਅੱਜ ਸਾਢੇ ਕੁ ਦਸ ਵਜੇ ਵਾਪਰੇ ਭਿਆਨਕ ਹਾਦਸੇ ਵਿਚ ਜੀਜੇ-ਸਾਲੇ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੁਰਜ ਖਾਲੜਾ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਘੜੇਲੀ ਆਇਆ ਹੋਇਆ ਸੀ। ਅੱਜ ਜਦੋਂ ਉਹ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਜੀਜੇ ਨਾਲ ਬਰਨਾਲਾ ਵਾਲੀ ਸਾਈਡ ’ਤੇ ਦਵਾਈ ਲੈਣ ਜਾ ਰਹੇ ਸੀ ਤਾਂ ਮੋਟਰਸਾਈਕਲ ਸੜਕ ’ਤੇ ਬੰਦ ਹੋ ਗਿਆ। ਦੋਵੇਂ ਜਣੇ ਸੜਕ ਦੇ ਇਕ ਪਾਸੇ ਮੋਟਰਸਾਈਕਲ ਨੂੰ ਖੜ੍ਹਾ ਕਰਕੇ ਤੇਲ ਚੈੱਕ ਕਰਨ ਲੱਗੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੇ ਆਪਣੀ ਲਪੇਟ ਵਿਚ ਲੈ ਲਿਆ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਪੰਜਾਬ ਸਰਕਾਰ

ਇਸ ਹਾਦਸੇ ਵਿਚ ਦੋਵੇਂ ਜਣੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮਿਨੀ ਸਵਾਰਾ ਕਲੱਬ ਦੇ ਮੈਂਬਰਾਂ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿਚ ਮਾਤਮ ਛਾ ਗਿਆ ਜਦਕਿ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵਾਹਨ ਲੈ ਕੇ ਰੋਡ ’ਤੇ ਨਿਕਲਣ ਸਮੇਂ ਜ਼ਰਾ ਸਾਵਧਾਨ, ਰਸਤੇ ’ਚ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News