ਮਾਮੂਲੀ ਗੱਲ ’ਤੇ ਹੋਈ ਬਹਿਸ ਮਗਰੋਂ ਸਾਲਿਆਂ ਨੇ ਮਾਰ 'ਤਾ ਜੀਜਾ

Tuesday, Aug 04, 2026 - 03:39 PM (IST)

ਮਾਮੂਲੀ ਗੱਲ ’ਤੇ ਹੋਈ ਬਹਿਸ ਮਗਰੋਂ ਸਾਲਿਆਂ ਨੇ ਮਾਰ 'ਤਾ ਜੀਜਾ

ਲੁਧਿਆਣਾ (ਰਾਜ) : ਥਾਣਾ ਟਿੱਬਾ ਦੇ ਅਧੀਨ ਆਉਂਦੇ ਗੁਰੂ ਨਾਨਕ ਕਾਲੋਨੀ ਇਲਾਕੇ ’ਚ ਪਰਿਵਾਰਕ ਵਿਵਾਦ ਦੇ ਚੱਲਦਿਆਂ ਇਕ ਨੌਜਵਾਨ ਦਾ ਉਸ ਦੇ ਹੀ ਦੋ ਸਾਲਿਆਂ ਵੱਲੋਂ ਗਲਾ ਘੁੱਟ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਖ਼ੁਲਾਸਾ ਸੋਮਵਾਰ ਦੁਪਹਿਰ ਤੋਂ ਬਾਅਦ ਹੋਇਆ, ਜਿਸ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ। ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਅਤੇ ਥਾਣਾ ਟਿੱਬਾ ਪੁਲਸ ਮੌਕੇ ’ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਸੋਨੂ ਆਲਮ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਅਰਰੀਆ ਦਾ ਰਹਿਣ ਵਾਲਾ ਸੀ ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਦੋ ਭਰਾਵਾਂ ਮੁਲਜ਼ਮ ਨਵੀਨ ਅਲੀ ਤੇ ਆਲਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸੋਨੂ ਟਾਈਲਾਂ ਲਗਾਉਣ ਦਾ ਕੰਮ ਕਰਦਾ ਸੀ ਤੇ ਆਪਣੀ ਪਤਨੀ ਨਾਲ ਗੁਰੂ ਨਾਨਕ ਕਾਲੋਨੀ ਦੇ ਇੱਕ ਵਿਹੜੇ ’ਚ ਕਿਰਾਏ ’ਤੇ ਰਹਿੰਦਾ ਸੀ। ਉਸ ਵਿਹੜੇ ’ਚ ਸੋਨੂੰ ਦੀ ਪਤਨੀ ਦੇ ਦੋ ਭਰਾ ਵੀ ਆਪਣੀਆਂ ਪਤਨੀਆਂ ਨਾਲ ਰਹਿ ਰਹੇ ਸਨ। ਸੋਨੂੰ ਦਾ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਨਾਲ ਘਰੇਲੂ ਗੱਲਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਸੋਨੂ ਦੀ ਪਤਨੀ ਤੇ ਉਸ ਦੇ ਦੋਵਾਂ ਸਾਲਿਆਂ ਦੀਆਂ ਪਤਨੀਆਂ ਪਿੰਡ ਗਈਆਂ ਹੋਈਆਂ ਸਨ। ਘਰ ’ਚ ਪਿੱਛੇ ਸੋਨੂੰ ਤੇ ਉਸ ਦੇ ਦੋਵੇਂ ਸਾਲੇ ਹੀ ਮੌਜੂਦ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕਾਂਗਰਸ ਦਾ ਓ. ਬੀ. ਸੀ. ਵਿੰਗ ਭੰਗ

ਐਤਵਾਰ ਦੇਰ ਰਾਤ ਤਿੰਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਦੇਖਦਿਆਂ ਹੀ ਦੇਖਦਿਆਂ ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ ਸਾਲਿਆਂ ਨੇ ਸੋਨੂੰ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੱਤਿਆ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਸਵੇਰ ਤੱਕ ਵਾਰਦਾਤ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਾ। ਜਦੋਂ ਸੋਨੂੰ ਨੇ ਆਪਣੇ ਭਰਾ ਮਿਰਾਜ ਆਲਮ ਦਾ ਫ਼ੋਨ ਨਹੀਂ ਚੁੱਕਿਆ ਤਾਂ ਉਹ ਦੁਪਹਿਰ ਨੂੰ ਘਰ ਪਹੁੰਚਿਆ। ਉਹ ਜਦੋਂ ਕਮਰੇ ’ਚ ਗਿਆ ਤਾਂ ਸੋਨੂੰ ਜ਼ਮੀਨ ’ਤੇ ਪਿਆ ਹੋਇਆ ਸੀ। ਉਸ ਨੇ ਸੋਨੂੰ ਨੂੰ ਉਠਾਉਣ ਦਾ ਯਤਨ ਕੀਤਾ ਪਰ ਉਸ ਦੇ ਸਰੀਰ ’ਚ ਕੋਈ ਹਰਕਤ ਨਹੀਂ ਸੀ। ਫ਼ਿਰ ਉਸ ਨੂੰ ਪਤਾ ਲੱਗਾ ਕਿ ਸੋਨੂ ਦੀ ਮੌਤ ਹੋ ਚੁੱਕੀ ਹੈ। ਉਸ ਨੇ ਤੁਰੰਤ ਆਪਣੇ ਪਰਿਵਾਰ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਟਿੱਬਾ ਦੇ ਐੱਸ.ਐੱਚ.ਓ. ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੇਰ ਰਾਤ ਦੀ ਹੈ ਅਤੇ ਪੁਲਸ ਨੂੰ ਸੋਮਵਾਰ ਦੁਪਹਿਰ ਇਸ ਦੀ ਸੂਚਨਾ ਮਿਲੀ। ਪੁਲਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਨਵੀਨ ਅਲੀ ਅਤੇ ਉਸ ਦੇ ਭਰਾ ਆਲਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਨਾਮਵਰ ਕਬੱਡੀ ਖਿਡਾਰੀ ਦੀ ਮੌਤ, ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਲੱਗਾ ਪਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News