ਖੂਨ ਹੋਇਆ ਪਾਣੀ, ਭਰਾ ਨੇ ਭਰਾ ਨੂੰ ਦਿੱਤੀ ਦਰਦਨਾਕ ਮੌਤ

Monday, Nov 13, 2023 - 06:53 PM (IST)

ਖੂਨ ਹੋਇਆ ਪਾਣੀ, ਭਰਾ ਨੇ ਭਰਾ ਨੂੰ ਦਿੱਤੀ ਦਰਦਨਾਕ ਮੌਤ

ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਦੋ ਭਰਾਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਭਰਾ ਨੇ ਦੂਜੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਬਲਵੀਰ ਸਿੰਘ ਨੇ ਦੱਸਿਆ ਕਿ ਲੱਖਣ ਮਹਾਤੋ ਪੁੱਤਰ ਯੋਗਿੰਦਰ ਮਹਾਤੋ ਵਾਸੀ ਬਿਹਾਰ ਹਾਲ ਵਾਸੀ ਲੇਬਰ ਕੁਆਟਰ ਰਿਮਟ ਯੂਨੀਵਰਸਿਟੀ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਬੀਤੇ ਦਿਨ ਉਸਦਾ ਭਰਾ ਭਾਗਵਤ ਮਹਾਤੋ ਉਸਨੂੰ ਮਿਲਣ ਲਈ ਆਇਆ ਹੋਇਆ ਸੀ। ਲੱਖਣ ਮਹਾਤੋ ਅਤੇ ਭਾਗਵਤ ਮਹਾਤੋ ਕਮਰੇ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਭਰਾ ਆਦਿਤਿਆ ਮਹਾਤੋ ਨੇ ਭਾਗਵਤ ਮਹਾਤੋ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਕਮਰੇ ਤੋਂ ਬਾਹਰ ਪਈਆਂ ਲੱਕੜਾ ਵਿਚੋਂ ਇਕ ਲੱਕੜ ਦਾ ਡੰਡਾ ਲੈ ਕੇ ਭਾਗਵਤ ਮਹਾਤੋ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਪੁਲਸ ਤੋਂ ਬਚ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਵਿਛਾ ਦਿੱਤੀਆਂ ਲਾਸ਼ਾਂ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਇਸ ਦੌਰਾਨ ਭਾਗਵਤ ਮਹਾਤੋ ਹੇਠਾਂ ਡਿੱਗ ਗਿਆ ਅਤੇ ਉਸਦੇ ਸਿਰ ਅਤੇ ਕੰਨ ਵਿਚੋਂ ਖੂਨ ਨਿਕਲਣ ਲੱਗ ਪਿਆ। ਇਸ ਮੌਕੇ ਜਦੋਂ ਉਹ ਭਾਗਵਤ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਬਲਵੀਰ ਸਿੰਘ ਮੁਤਾਬਕ ਲੱਖਣ ਦੇ ਬਿਆਨਾਂ ’ਤੇ ਪੁਲਸ ਨੇ ਆਦਿਤਿਆ ਖ਼ਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਜਥੇਦਾਰ ਦੇ ਕੌਮ ਦੇ ਨਾਂ ਸੰਦੇਸ਼ ਤੋਂ ਬਾਅਦ ਅਕਾਲ ਤਖਤ ਦੀ ਫ਼ਸੀਲ ’ਤੇ ਪਹੁੰਚੇ ਨਿਹੰਗ, ਮਾਈਕ ’ਤੇ ਬੋਲਣਾ ਕੀਤਾ ਸ਼ੁਰੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News