ਭਰਾ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਬਚਾਅ ਕਰਨ ਆਈ ਭੈਣ ਦੇ ਵੀ ਲੱਗੀ ਗੋਲੀ

Tuesday, Sep 24, 2019 - 11:36 PM (IST)

ਭਰਾ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਬਚਾਅ ਕਰਨ ਆਈ ਭੈਣ ਦੇ ਵੀ ਲੱਗੀ ਗੋਲੀ

ਭਿੱਖੀਵਿੰਡ, ਖਾਲੜਾ (ਭਾਟੀਆ)— ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਬੂੜਚੰਦ ਵਿਖੇ ਇਕ ਨੌਜਵਾਨ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਤੇ ਉਸ ਨੂੰ ਬਚਾਉਂਦਿਆ ਚਾਚੇ ਦੀ ਧੀ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਘਟਨਾ ਸਾਹਮਨੇ ਆਈ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਨਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਬੂੜਚੰਦ ਦਾ ਰਹਿਣ ਵਾਲਾ ਹੈ । ਮੰਗਲਵਾਰ ਸ਼ਾਮ ਨਿੰਦਰ ਸਿੰਘ ਨੇ ਆਪਣੇ ਘਰ 'ਚ ਪਏ ਲਾਇਸੰਸੀ ਪਿਸਟਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ । ਇਸ ਮੌਕੇ ਮ੍ਰਿਤਕ ਨੋਜਵਾਨ ਨਿੰਦਰ ਸਿੰਘ ਜਦੋਂ ਆਪਣੇ ਆਪ ਨੂੰ ਗੋਲੀ ਮਾਰਨ ਲੱਗਾ ਤੇ ਘਰ 'ਚ ਮੌਜੂਦ ਉਸਦੇ ਚਾਚੇ ਦੀ ਲੜਕੀ ਕਿਰਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੂੰ ਵੀ ਗੋਲੀ ਲੱਗ ਗਈ । ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਲੈਜਾਇਆ ਗਿਆ ਹੈ ਜਦਕਿ ਮ੍ਰਿਤਕ ਨੋਜਵਾਨ ਨਿੰਦਰ ਸਿੰਘ ਨੂੰ ਭਿੱਖੀਵਿੰਡ ਦੇ ਵਿਜੈ ਧਵਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੋਤ ਹੋ ਗਈ । ਇਸ ਮੌਕੇ ਥਾਣਾ ਕੱਚਾ ਪੱਕਾ ਪੁਲਸ ਨੇ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਜਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੱਚਾ ਪੱਕਾ ਦੇ ਮੁਖੀ ਇੰਸਪੈਕਟਰ ਝਿਰਮਲ ਸਿੰਘ ਨੇ ਦੱਸਿਆ ਕਿ ਮੁੱਢਲੇ ਰੂਪ 'ਚ ਨੋਜਵਾਨ ਦੀ ਮੌਤ ਆਤਮ ਹੱਤਿਆ ਦੱਸੀ ਗਈ ਹੈ । ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।


author

KamalJeet Singh

Content Editor

Related News