ਦੁਖਦਾਈ ਖ਼ਬਰ, ਨਹਿਰ 'ਚ ਨਹਾਉਣ ਗਏ ਦੋ ਭਰਾ ਡੁੱਬੇ

Friday, Sep 25, 2020 - 05:24 PM (IST)

ਦੁਖਦਾਈ ਖ਼ਬਰ, ਨਹਿਰ 'ਚ ਨਹਾਉਣ ਗਏ ਦੋ ਭਰਾ ਡੁੱਬੇ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਨੇੜਲੇ ਫ਼ੌਜੀ ਪੁਲ ਪਿੰਡ ਥੱਪਲ ਨੇੜੇ ਪੈਂਦੀ ਨਹਿਰ 'ਚ ਨਹਾਉਣ ਗਏ 2 ਨੌਜਵਾਨ ਜੋ ਰਿਸ਼ਤੇ ਵਿਚ ਭਰਾ ਲੱਗਦੇ ਸਨ, ਨਹਿਰ 'ਚ ਡੁੱਬ ਗਏ। ਤਫਤੀਸ਼ੀ ਅਫਸਰ ਐੱਸ. ਆਈ. ਜੀਤ ਰਾਮ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਧਰਮਪਾਲ ਪੁੱਤਰ ਗੰਗਾ ਰਾਮ ਹਾਲ ਵਾਸੀ ਕੈਨੇਡੀਅਨ ਗੁਰਦੁਆਰਾ ਝੁੰਗੀਆਂ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ 'ਚ ਦੱਸਿਆ ਕਿ ਉਸਦਾ ਮੁੰਡਾ ਗੌਤਮ (23), ਭਰਾ ਦਾ ਮੁੰਡਾ ਅਜੇ ਕੁਮਾਰ (20) ਅਤੇ ਤੀਜੇ ਰਿਸ਼ਤੇਦਾਰ ਦਾ ਮੁੰਡਾ ਰਾਜੀਵ ਕੁਮਾਰ ਫ਼ੌਜੀ ਪੁਲ ਤੋਂ ਥੋੜ੍ਹੀ ਦੂਰ ਨਹਿਰ ਦੀ ਪੌੜੀਆਂ 'ਤੇ ਨਹਾਉਣ ਲਈ ਗਏ ਸਨ। 

ਇਹ ਵੀ ਪੜ੍ਹੋ :  ਵਿਆਹ ਦੇ ਸ਼ਗਨਾਂ 'ਚ ਪਿਆ ਭੜਥੂ, ਡੀ. ਜੇ. 'ਤੇ ਨੱਚਦਿਆਂ ਮਚ ਗਿਆ ਚੀਕ-ਚਿਹਾੜਾ

ਉਕਤ ਨੇ ਦੱਸਿਆ ਕਿ ਇਸ ਦੌਰਾਨ ਗੌਤਮ ਅਤੇ ਅਜੇ ਕੁਮਾਰ ਪਾਣੀ 'ਚ ਰੁੜ ਗਏ। ਉਧਰ ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਇਕ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਚੱਬੇਵਾਲ 'ਚ ਧਰਨੇ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚਾਲੇ ਖੜਕੀ (ਤਸਵੀਰਾਂ)


author

Gurminder Singh

Content Editor

Related News