ਸ਼ਰਮਨਾਕ... ਭਰਾ ਵਲੋਂ ਨਾਬਾਲਿਗ ਮੰਦਬੁੱਧੀ ਭੈਣ ਨਾਲ ਬਲਾਤਕਾਰ

Friday, Jul 12, 2019 - 06:38 PM (IST)

ਸ਼ਰਮਨਾਕ... ਭਰਾ ਵਲੋਂ ਨਾਬਾਲਿਗ ਮੰਦਬੁੱਧੀ ਭੈਣ ਨਾਲ ਬਲਾਤਕਾਰ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਮੰਦਬੁੱਧੀ ਅਤੇ ਬੋਲਣ-ਸੁਣਨ ਵਿਚ ਅਸਮਰੱਥ ਨਾਬਾਲਿਗ ਲੜਕੀ ਨਾਲ ਰਿਸ਼ਤੇ ਵਿਚ ਲੱਗਦੇ ਭਰਾ ਵੱਲੋਂ ਜਬਰ-ਜ਼ਨਾਹ ਕਰਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਪੀੜਤਾ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਔਰਤ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਸਭ ਤੋਂ ਵੱਡੀ ਲੜਕੀ ਜਨਮ ਤੋਂ ਹੀ ਮੰਦਬੁੱਧੀ ਹੈ ਅਤੇ ਬੋਲਣ-ਸੁਣਨ ਵਿਚ ਅਸਮਰੱਥ ਹੈ। ਉਸ ਨੇ ਦੱਸਿਆ ਕਿ ਬਾਕੀ 2 ਬੱਚੇ ਉਸ ਤੋਂ ਛੋਟੇ ਹਨ। ਉਸ ਦੀ ਨਨਾਣ ਦਾ ਲੜਕਾ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਪਿਛਲੇ 2-3 ਦਿਨਾਂ ਤੋਂ ਉਹ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਬੁੱਧਵਾਰ ਨੂੰ ਉਸ ਦਾ ਪਤੀ ਅਤੇ ਉਹ ਕੰਮ 'ਤੇ ਚੱਲੇ ਸਨ, ਜਦੋਂਕਿ ਘਰ ਵਿਚ ਨਨਾਣ ਦੇ ਲੜਕੇ ਤੋਂ ਇਲਾਵਾ ਉਸ ਦੇ ਤਿੰਨ ਬੱਚੇ ਸਨ। ਜਦੋਂ ਉਹ ਸ਼ਾਮ ਨੂੰ ਆਪਣੇ ਕੰਮ ਤੋਂ ਘਰ ਵਾਪਸ ਆਈ ਤਾਂ ਉਸ ਦੇ ਛੋਟੇ ਬੱਚਿਆਂ ਨੇ ਦੱਸਿਆ ਕਿ ਉਕਤ ਲੜਕੇ ਨੇ ਉਨ੍ਹਾਂ ਦੀ ਮੰਦਬੁੱਧੀ ਭੈਣ ਨਾਲ ਜਬਰ-ਜ਼ਨਾਹ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਲੜਕੇ ਨੂੰ ਇਸ ਸਬੰਧੀ ਪੁੱਛਿਆ ਤਾਂ ਨਾ ਸਿਰਫ ਉਨ੍ਹਾਂ ਨਾਲ ਉਸ ਨੇ ਕੁੱਟ-ਮਾਰ ਕੀਤੀ, ਸਗੋਂ ਉਹ ਆਪਣੀ ਮਾਂ ਅਤੇ ਭਰਾ ਦੇ ਨਾਲ ਕੁਝ ਸਮੇਂ ਉਪਰੰਤ ਆਇਆ ਅਤੇ ਉਸ ਦੀ ਨਨਾਣ ਨੇ ਕਿਹਾ ਕਿ ਉਹ ਉਸ ਦੇ ਲੜਕੇ 'ਤੇ ਝੂਠੇ ਦੋਸ਼ ਲਗਾ ਰਹੀ ਹੈ ਅਤੇ ਉਸ ਦੇ ਨਾਲ ਫਿਰ ਤੋਂ ਕੁੱਟ-ਮਾਰ ਕੀਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਲੜਕੇ ਅਤੇ ਉਸ ਦੀ ਮਾਂ ਅਤੇ ਭਰਾ 'ਤੇ ਪੋਸਕੋ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਹਰਜਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਹੈ।


author

Gurminder Singh

Content Editor

Related News