ਭਰਾ ਨੇ ਕਲੰਕਤ ਕੀਤਾ ਪਵਿੱਤਰ ਰਿਸ਼ਤਾ, ਗਰਭਵਤੀ ਕੀਤੀ 14 ਸਾਲਾ ਭੈਣ

04/27/2020 8:17:44 PM

ਲੁਧਿਆਣਾ (ਜ.ਬ.) : ਇਥੋਂ ਦੇ ਇਕ ਇਲਾਕੇ ਵਿਚ ਮਾਸੀ ਦੇ ਘਰ 'ਚ ਰਹਿ ਰਹੇ ਇਕ ਨੌਜਵਾਨ ਨੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਤ ਕਰ ਦਿੱਤਾ। ਉਹ ਆਪਣੀ 14 ਸਾਲਾ ਮਾਸੀ ਦੀ ਕੁੜੀ ਦਾ ਸਰੀਰਕ ਸੋਸ਼ਣ ਕਰਦਾ ਰਿਹਾ। ਇਸ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਹਾਲਤ ਵਿਗੜਨ 'ਤੇ ਪੀੜਤਾ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ 4 ਮਹੀਨਿਆਂ ਦੀ ਗਰਭਵਤੀ ਦੱਸਿਆ। ਇਸ ਸਬੰਧ ਵਿਚ ਇਲਾਕਾ ਪੁਲਸ ਨੇ ਨਾਬਾਲਗਾ ਦੇ ਪਿਤਾ ਦੇ ਬਿਆਨ 'ਤੇ ਜਬਰ-ਜ਼ਨਾਹ ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਹੈ ਪਰ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ। 

ਇਹ ਵੀ ਪੜ੍ਹੋ : ਖੂਨ ਬਣਿਆ ਪਾਣੀ, 4 ਕਨਾਲਾ ਜ਼ਮੀਨ ਦੀ ਵੰਡ ਪਿੱਛੇ ਸਕਾ ਭਰਾ ਵੱਢਿਆ 

ਪੁਲਸ ਅਨੁਸਾਰ 24 ਅਪ੍ਰੈਲ ਨੂੰ ਪੀੜਤਾ ਦੇ ਪੇਟ ਵਿਚ ਅਚਾਨਕ ਤੇਜ਼ ਦਰਦ ਹੋਣ ਲੱਗਾ। ਜਦੋਂ ਦਰਦ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਪਰਿਵਾਰ ਵਾਲੇ ਦਵਾਈ ਦਿਵਾਉਣ ਲਈ ਜ਼ਿਲਾ ਹਸਪਤਾਲ ਲੈ ਆਏ। ਜਿੱਥੇ ਡਾਕਟਰ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ 4 ਮਹੀਨਿਆਂ ਦੀ ਗਰਭਵਤੀ ਦੱਸਿਆ। ਇਸ ਬਾਰੇ ਹਸਪਤਾਲ ਪ੍ਰਬੰਧਨ ਨੇ ਤੁਰੰਤ ਸਬੰਧਤ ਥਾਣਾ ਪੁਲਸ ਨੂੰ ਲਿਖ ਕੇ ਭੇਜਿਆ। ਇਸ 'ਤੇ ਪੁਲਸ ਹਸਪਤਾਲ ਪੁੱਜੀ ਪਰ ਪੀੜਤਾ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਸੀ। 

ਇਹ ਵੀ ਪੜ੍ਹੋ : ਕਰਫਿਊ ਦੌਰਾਨ ਹੁਸ਼ਿਆਰਪੁਰ ''ਚ ਵੱਡੀ ਵਾਰਦਾਤ, ਹੱਥ-ਪੈਰ ਬੰਨ੍ਹ ਕੇ ਵਕੀਲ ਦਾ ਕਤਲ    

ਉਧਰ ਬੇਟੀ ਦੇ ਗਰਭਵਤੀ ਹੋਣ ਦੀ ਗੱਲ ਸੁਣ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਪਤਾ ਲੱਗਣ 'ਤੇ ਪੀੜਤਾ ਨੂੰ ਵੀ ਗਹਿਰਾ ਮਾਨਸਿਕ ਧੱਕਾ ਲੱਗਾ। ਕਿਸੇ ਤਰ੍ਹਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਸੰਭਾਲਿਆ ਅਤੇ ਵਿਸ਼ਵਾਸ ਵਿਚ ਲੈ ਕੇ ਉਸ ਤੋਂ ਜਾਨਣਾ ਚਾਹਿਆ। ਜਿਸ ਦੀ ਆਪ ਬੀਤੀ ਸੁਣ ਕੇ ਪਰਿਵਾਰ ਵਾਲਿਆਂ ਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋਇਆ। ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਕਿ ਜਿਸ ਨੂੰ ਬੇਟੇ ਦੀ ਤਰ੍ਹਾਂ ਸਮਝਦੇ ਹਨ, ਉਹ ਹੀ ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦੇਵੇਗਾ।

ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਘੁਸਪੈਠੀਆ ਢੇਰ 

ਪੁਲਸ ਨੇ ਦੱਸਿਆ ਕਿ ਪੀੜਤਾ 7ਵੀਂ ਕਲਾਸ 'ਚ ਪੜ੍ਹਦੀ ਹੈ। ਉਹ ਆਪਣੇ ਮਾਤਾ, ਪਿਤਾ ਅਤੇ 2 ਭਰਾਵਾਂ ਨਾਲ ਰਹਿੰਦੀ ਹੈ। ਵੱਡਾ ਭਰਾ 16 ਸਾਲ ਦਾ ਜਦਕਿ ਛੋਟਾ 7 ਸਾਲ ਦਾ ਹੈ, ਉਸ ਦੀ ਮਾਸੀ ਦਾ ਬੇਟਾ ਵੀ ਇਸ ਪਰਿਵਾਰ ਦੇ ਨਾਲ ਰਹਿੰਦਾ ਹੈ, ਜੋ ਕਿ ਮੂਲ ਰੂਪ 'ਚ ਜ਼ਿਲਾ ਗੋਰਖਪੁਰ ਦੇ ਪਿੰਡ ਸਕਰੌਲੀ ਦਾ ਹੈ। ਮਾਸੀ ਸਿਲਾਈ ਸਿੱਖ ਰਹੀ ਹੈ। ਇਸ ਕਾਰਨ ਉਹ ਕੁਝ ਮਹੀਨੇ ਪਹਿਲਾਂ ਆਪਣੇ ਬੇਟੇ ਦੇ ਨਾਲ ਵੱਡੀ ਭੈਣ ਦੇ ਘਰ ਰਹਿਣ ਲੱਗ ਗਈ ਸੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਉਸ ਦੀ ਛੋਟੀ ਸਾਲੀ ਦਾ ਬੇਟਾ ਹੈ। ਜੋ ਕਿ 17 ਸਾਲ ਦਾ ਹੈ ਅਤੇ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਪੁਲਸ ਉਸ ਨੂੰ ਫੜ ਕੇ ਚੌਕੀ ਲੈ ਗਈ ਹੈ ਅਤੇ ਬੇਟੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਦੀ ਅਸਲ ਉਮਰ ਦਾ ਪਤਾ ਲੱਗੇਗਾ।


Gurminder Singh

Content Editor

Related News