ਦਿਲ ਕੰਬਾਉਣ ਵਾਲੀ ਵਾਰਦਾਤ, ਸਕੇ ਭਰਾ ਦੇ ਸਿਰ ''ਚ ਕੁਹਾੜੀ ਮਾਰ ਕੇ ਕੀਤਾ ਕਤਲ

Saturday, Oct 24, 2020 - 01:14 PM (IST)

ਦਿਲ ਕੰਬਾਉਣ ਵਾਲੀ ਵਾਰਦਾਤ, ਸਕੇ ਭਰਾ ਦੇ ਸਿਰ ''ਚ ਕੁਹਾੜੀ ਮਾਰ ਕੇ ਕੀਤਾ ਕਤਲ

ਮੋੜ ਮੰਡੀ (ਭੂਸ਼ਣ) : ਪਿੰਡ ਭੈਣੀ ਚੂਹੜ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਨੇ ਆਪਣੇ ਸਕੇ ਭਰਾ ਸੰਦੀਪ ਸਿੰਘ ਦੇ ਸਿਰ 'ਚ ਕੁਹਾੜੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸਦੇ ਦੋ ਲੜਕੇ ਹਨ, ਜਿਨ੍ਹਾਂ 'ਚ ਯਾਦਵਿੰਦਰ ਸਿੰਘ ਐੱਮ. ਏ. 1 ਦੀ ਪੜ੍ਹਾਈ ਕਰਦਾ ਸੀ ਅਤੇ ਬੀਮਾਰ ਰਹਿੰਦਾ ਸੀ।

ਇਹ ਵੀ ਪੜ੍ਹੋ :  ਪਾਵਰਕਾਮ ਦੀਆਂ ਉਮੀਦਾਂ 'ਤੇ ਫਿਰਿਆ ਪਾਣੀਆਂ, ਕਿਸਾਨਾਂ ਨੇ ਫਿਰ ਦਿੱਤਾ ਵੱਡਾ ਝਟਕਾ

20 ਅਕਤੂਬਰ ਨੂੰ ਸਵੇਰੇ 11 ਵਜੇ ਦੇ ਕਰੀਬ ਸੰਦੀਪ ਸਿੰਘ ਘਰ 'ਚ ਹੀ ਕੰਨਾਂ 'ਤੇ ਹੈੱਡਫੋਨ ਲਗਾ ਕੇ ਪਿਆ ਸੀ ਤਾਂ ਯਾਦਵਿੰਦਰ ਨੇ ਉਸਦੇ ਸਿਰ ਦੇ ਖੱਬੇ ਪਾਸੇ ਕੁਹਾੜੀ ਮਾਰ ਦਿੱਤੀ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਉਹ ਆਪਣੇ ਲੜਕੇ ਸੰਦੀਪ ਸਿੰਘ ਨੂੰ ਮੌੜ ਮੰਡੀ ਦੇ ਪ੍ਰਾਈਵੇਟ ਹਸਪਤਾਲ 'ਚ ਲੈ ਆਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿੱਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੇ ਗਿਰਜਾ ਘਰ 'ਚ ਨੌਜਵਾਨ ਨੂੰ ਕਤਲ ਕਰਨ ਵਾਲਾ ਮੁਲਜ਼ਮ ਟਾਂਡਾ 'ਚ ਗ੍ਰਿਫ਼ਤਾਰ

ਮਾਮਲੇ ਦੀ ਪੜਤਾਲ ਕਰ ਰਹੇ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਨੇ ਯਾਦਵਿੰਦਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਦਕਿ ਮੁਲਜ਼ਮ ਫਰਾਰ ਚੱਲ ਰਿਹਾ ਹੈ ਅਤੇ ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਫਰੈਂਡ ਰਿਕੁਐਸਟ ਸਵੀਕਾਰ ਨਾ ਕੀਤੀ ਤਾਂ ਬਣਾਈ ਅਸ਼ਲੀਲ ਤਸਵੀਰ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

 


author

Gurminder Singh

Content Editor

Related News