ਦਿਲ ਕੰਬਾਉਣ ਵਾਲੇ ਹਾਦਸੇ ਨੇ ਮਿੰਟਾਂ ''ਚ ਉਜਾੜ ਦਿੱਤਾ ਪਰਿਵਾਰ, ਇਕੱਠਿਆਂ ਹੋਈ ਭਰਾਵਾਂ ਦੀ ਮੌਤ
Sunday, Aug 30, 2020 - 06:46 PM (IST)

ਤਰਨਤਾਰਨ (ਰਮਨ) : ਬੀਤੀ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਪਿੰਡ ਖੱਖ ਦੇ ਵਸਨੀਕ ਦੋ ਚਚੇਰੇ ਭਰਾਵਾਂ (ਚਾਚੇ-ਤਾਏ ਦੇ ਮੁੰਡਿਆਂ) ਦੀ ਮੌਕੇ 'ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਵੀਰ ਸਿੰਘ ਪੁੱਤਰ ਈਸ਼ਰ ਸਿੰਘ ਜਿਸ ਦੀ ਉਮਰ 18 ਸਾਲ ਅਤੇ ਸਿਮਰਨਜੋਤ ਸਿੰਘ ਪੁੱਤਰ ਸਤਨਾਮ ਸਿੰਘ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ ਅਤੇ ਦੋਵੇਂ ਲੜਕੇ ਚਾਚੇ-ਤਾਏ ਦੇ ਮੁੰਡੇ ਸਨ ਅਤੇ ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਜਾਣਕਾਰੀ ਅਨੁਸਾਰ ਦੋਵੇਂ ਮੁੰਡੇ ਆਪਣੇ ਮੋਟਰਸਾਈਕਲ 'ਤੇ ਤਖਤੂਚੱਕ ਤੋਂ ਢੋਟੇ ਵੱਲ ਜਾ ਰਹੇ ਸਨ ਕਿ ਅਚਾਨਕ ਪਿੰਡ ਜਾਤੀ ਉਮਰੇ ਵਾਲੀ ਸਾਈਡ ਤੋਂ ਨਿਕਲੀ ਮੋਟਰਸਾਈਕਲ ਰੇਹੜੀ ਜਿਸ ਉਪਰ ਸ਼ਟਰਿੰਗ ਦਾ ਸਮਾਨ ਲੱਦਿਆ ਹੋਇਆ ਸੀ, ਉਸ ਵਿਚ ਟਕਰਾਅ ਗਏ, ਹਾਦਸੇ ਵਿਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੋਗਾ ਦੇ ਡੀ. ਸੀ. ਦਫ਼ਤਰ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਨੌਜਵਾਨ ਦਿੱਲੀ 'ਚ ਗ੍ਰਿਫ਼ਤਾਰ
ਸੂਚਨਾ ਮਿਲਣ 'ਤੇ ਥਾਣਾ ਵੈਰੋਵਾਲ ਦੇ ਮੁਖੀ ਐੱਸ. ਐੱਚ. ਓ. ਮੈਡਮ ਸੋਨੇ ਵਲੋਂ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰੇਹੜੀ ਵਾਲੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਜੋ ਵੈਰੋਵਾਲ ਦਾਰਾਪੁਰ ਦੇ ਦੱਸੇ ਜਾ ਰਹੇ ਹਨ। ਇਸ ਮੌਕੇ ਐੱਸ. ਐੱਚ. ਓ. ਮੈਡਮ ਸੋਨੇ ਨੇ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮੋਟਰਸਾਈਕਲ ਵਾਲਿਆਂ ਦੀ ਤਫਤੀਸ਼ ਜ਼ਾਰੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਕਾਰਣ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਦੀ ਮੌਤ