ਭਰਾ ਦੀ ਜਾਨ ਦਾ ਦੁਸ਼ਮਣ ਬਣਿਆ ਭਰਾ, ਕੀਤਾ ਹਮਲਾ

Tuesday, Dec 04, 2018 - 06:09 PM (IST)

ਭਰਾ ਦੀ ਜਾਨ ਦਾ ਦੁਸ਼ਮਣ ਬਣਿਆ ਭਰਾ, ਕੀਤਾ ਹਮਲਾ

ਅਬੋਹਰ (ਰਹੇਜਾ) : ਉਪਮੰਡਲ ਦੇ ਪਿੰਡ ਕਲਰਖੇੜਾ ਵਾਸੀ ਇਕ ਵਿਅਕਤੀ ਨੂੰ ਉਸਦੇ ਹੀ ਵੱਡੇ ਭਰਾ ਨੇ ਕੱਸੀ ਨਾਲ ਹਮਲਾ ਕਰ ਫੱਟੜ ਕਰ ਦਿੱਤਾ। ਫੱਟੜ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜੇਰੇ ਇਲਾਜ ਹਰਨੇਕ ਸਿੰਘ ਪੁੱਤਰ ਹਰੀ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਘਰ ਦੇ ਬਾਥਰੂਮ 'ਚ ਨਹਾਅ ਰਿਹਾ ਸੀ ਤਾਂ ਇਸ ਦੌਰਾਨ ਰਾਜਸਥਾਨ 'ਚ ਰਹਿਣ ਵਾਲਾ ਉਸਦਾ ਵੱਡਾ ਭਰਾ ਨਸ਼ੇ ਵਿਚ ਧੁੱਤ ਹੋ ਕੇ ਉਨ੍ਹਾਂ ਦੇ ਘਰ ਆਇਆ ਅਤੇ ਹਰਨੇਕ ਸਿੰਘ ਦੇ ਸਿਰ 'ਤੇ ਕੱਸੀ ਨਾਲ ਵਾਰ ਕਰਕੇ ਫੱਟੜ ਕਰ ਦਿੱਤਾ। 
ਇਸ ਦੌਰਾਨ ਪਰਿਵਾਰ ਨੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।


Related News