ਪਾਣੀ ਦੀ ਬੋਤਲ ਸੁੱਟਣ ਨਾਲ ਟੁੱਟਿਆ ਡੀ.ਐੱਮ.ਯੂ ਟਰੇਨ ਦਾ ਫ਼ਰੰਟ ਸ਼ੀਸ਼ਾ

Wednesday, Sep 11, 2019 - 11:44 AM (IST)

ਪਾਣੀ ਦੀ ਬੋਤਲ ਸੁੱਟਣ ਨਾਲ ਟੁੱਟਿਆ ਡੀ.ਐੱਮ.ਯੂ ਟਰੇਨ ਦਾ ਫ਼ਰੰਟ ਸ਼ੀਸ਼ਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਅੱਜ ਸਵੇਰਸਾਰ ਚੋਲਾਂਗ ਸਟੇਸ਼ਨ ਨੇੜੇ ਜਦੋਂ ਡੀ. ਐੱਮ. ਯੂ. ਅਤੇ ਸੁਪਰ ਫਾਸਟ ਟ੍ਰੇਨਾਂ ਕ੍ਰਾਂਸ ਕਰ ਰਹੀਆਂ ਸਨ ਤਾਂ ਅਚਾਨਕ ਡੀ. ਐੱਮ. ਯੂ. ਟ੍ਰੇਨ ਦਾ ਫਰੰਟ ਸ਼ੀਸ਼ਾ ਟੁੱਟ ਕਾਰਨ ਹਫੜਾ-ਦਫੜੀ ਮੱਚ ਗਈ।

PunjabKesari

ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 7.32 ਵਜੇ ਜਦੋਂ ਪਤਿਆਲਾ ਪਿੰਡ ਦੇ ਨੇੜੇ ਜਲੰਧਰ ਜਾ ਰਹੀ ਡੀ. ਐੱਮ. ਯੂ. ਟ੍ਰੇਨ ਅਤੇ ਪਠਾਨਕੋਟ ਵੱਲ ਜਾ ਰਹੀ ਸੁਪਰ ਫਾਸਟ ਟ੍ਰੇਨ ਕ੍ਰਾਂਸ ਕਰਨ ਦੌਰਾਨ ਕਿਸੇ ਯਾਤਰੀ ਨੇ ਪਾਣੀ ਦੀ ਭਰੀ ਬੋਤਲ ਡੀ. ਐੱਮ. ਯੂ ਦੇ ਫਰੰਟ ਸ਼ੀਸ਼ੇ ’ਤੇ ਮਾਰ ਦਿੱਤੀ। ਪਾਣੀ ਦੀ ਬੋਤਲ ਕਾਰਨ ਡੀ. ਐੱਮ. ਯੂ ਟ੍ਰੇਨ ਦਾ ਸ਼ੀਸ਼ਾ ਟੁੱਟ ਗਿਆ ਅਤੇ ਡਰਾਈਵਰ ਅਜੇ ਕੁਮਾਰ ਨੂੰ ਸੱਟ ਲੱਗ ਗਈ।

PunjabKesari

ਇਸ ਹਾਦਸੇ ਦੌਰਾਨ ਦੋਵਾਂ ਟ੍ਰੇਨਾਂ ਲਗਭਗ 10 ਮਿੰਟ ਤੱਕ ਰੁਕੀਆਂ ਪਰ ਇਸ ਸੰਬੰਧੀ ਜਾਣਕਾਰੀ ਨਹੀਂ ਮਿਲੀ ਕਿ ਇਹ ਪਾਣੀ ਦੀ ਬੋਤਲ ਜਾਨਬੁੱਝ ਕੇ ਮਾਰੀ ਗਈ ਜਾਂ ਫਿਰ ਅਚਾਨਕ ਸੁੱਟੀ ਗਈ ਹੈ। 

PunjabKesari


author

Iqbalkaur

Content Editor

Related News