ਟੁੱਟਿਆ ਡਿਵਾਈਡਰ ਬਣ ਰਿਹੈ ਹਾਦਸਿਆਂ ਦਾ ਕਾਰਨ

Monday, Jan 08, 2018 - 04:46 PM (IST)


ਕੋਟਕਪੂਰਾ (ਨਰਿੰਦਰ, ਭਾਵਿਤ) - ਮੋਗਾ-ਬਠਿੰਡਾ ਤਿੰਨਕੋਣੀ ਵਿਖੇ ਮੋਗਾ ਰੋਡ ਵਾਲੇ ਪਾਸੇ ਦਾ ਟੁੱਟਿਆ ਹੋਇਆ ਡਿਵਾਈਡਰ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਵੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ਕੰਪਨੀ ਵੱਲੋਂ ਤਿੰਨਕੋਣੀ ਨੇੜੇ ਸੜਕ ਵਿਚਕਾਰ ਇਕ ਡਿਵਾਈਡਰ ਬਣਾਇਆ ਹੋਇਆ ਹੈ। 
ਇਸ ਡਿਵਾਈਡਰ ਦਾ ਕੋਟਕਪੂਰੇ ਵਾਲੇ ਪਾਸੇ ਦਾ ਹਿੱਸਾ ਟੁੱਟ ਚੁੱਕਿਆ ਹੈ ਅਤੇ ਇਸ 'ਤੇ ਲੱਗਾ ਹੋਇਆ ਰਿਫਲੈਕਟਰ ਵੀ ਗਾਇਬ ਹੋ ਚੁੱਕਾ ਹੈ। ਰਿਫਲੈਕਟਰ ਨਾ ਹੋਣ ਅਤੇ ਡਿਵਾਈਡਰ ਬਹੁਤ ਨੀਵਾਂ ਹੋਣ ਕਾਰਨ ਖਾਸ ਕਰ ਕੇ ਰਾਤ ਸਮੇਂ ਇਹ ਵਾਹਨ ਚਾਲਕਾਂ ਨੂੰ ਵਿਖਾਈ ਨਹੀਂ ਦਿੰਦਾ ਅਤੇ ਹਾਦਸਿਆਂ ਦਾ ਕਾਰਨ ਬਣਦਾ ਹੈ। ਕੁਝ ਦਿਨ ਪਹਿਲਾਂ ਇਸ ਦੇ ਟੁੱਟਣ ਤੋਂ ਬਾਅਦ ਕਈ ਛੋਟੇ-ਮੋਟੇ ਹਾਦਸੇ ਵਾਪਰ ਚੁੱਕੇ ਹਨ ਅਤੇ ਜੇਕਰ ਇਸ ਨੂੰ ਨਾ ਬਣਾਇਆ ਗਿਆ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਸਮੇਂ ਐਡਵੋਕੇਟ ਵਿਨੋਦ ਬਾਂਸਲ, ਦਵਿੰਦਰ ਨੀਟੂ, ਸ਼ਰਨਬੀਰ ਸਿੰਘ ਬੇਦੀ, ਚਿਮਨ ਲਾਲ ਗਰੋਵਰ, ਸੋਨੀ ਕਾਮਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਬੰਧਤ ਕੰਪਨੀ ਨੂੰ ਇਸ ਡਿਵਾਈਡਰ ਨੂੰ ਤੁਰੰਤ ਬਣਾਉਣ ਦੀ ਹਦਾਇਤ ਕਰੇ। 


Related News