ਬਠਿੰਡਾ ’ਚ ਲਾਵਾਰਸ ਅਟੈਚੀ ਮਿਲਣ ਨਾਲ ਫੈਲੀ ਸਨਸਨੀ, ਪੁਲਸ ਫੋਰਸ ਤਾਇਨਾਤ

Saturday, Dec 11, 2021 - 06:49 PM (IST)

ਬਠਿੰਡਾ ’ਚ ਲਾਵਾਰਸ ਅਟੈਚੀ ਮਿਲਣ ਨਾਲ ਫੈਲੀ ਸਨਸਨੀ, ਪੁਲਸ ਫੋਰਸ ਤਾਇਨਾਤ

ਬਠਿੰਡਾ : ਇਥੋਂ ਦੇ ਗਣੇਸ਼ ਨਗਰ ਨੇੜੇ ਮੇਨ ਸੜਕ ’ਤੇ ਇਕ ਲਾਵਾਰਸ ਅਟੈਚੀ ਮਿਲਣ ਕਾਰਣ ਸਨਸਨੀ ਫੈਲ ਗਈ। ਲਾਵਾਰਸ ਅਟੈਚੀ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਪੁਲਸ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰਕੇ ਉਸ ਦੀ ਚੈਕਿੰਗ ਲਈ ਟੀਮਾਂ ਮੰਗਵਾਈਆਂ। ਅਹਿਤਿਆਤ ਵਜੋਂ ਬੰਬ ਸਕੁਆਇਡ ਦਸਤਿਆਂ ਵਲੋਂ ਮਿੱਟੀ ਦੇ ਬੋਰੇ ਭਰ ਕੇ ਲਿਆਂਦੇ ਗਏ ਅਤੇ ਅਟੈਚੀ ਦੀ ਜਾਂਚ ਸ਼ੁਰੂ ਕੀਤੀ ਗਈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਬਠਿੰਡਾ ਵਿਚ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਜਿਹੇ ਅਟੈਚੀ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ : ਪਟਿਆਲਾ : ਆਪਣੀ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਭੜਕੇ ਨੌਜਵਾਨ ਨੇ ਦੋਸਤ ਨੂੰ ਲਗਾ ਦਿੱਤੀ ਅੱਗ

ਉਧਰ ਕੁੱਝ ਦਿਨ ਪਹਿਲਾਂ ਹੀ ਪਠਾਨਕੋਟ ਏਅਰਬੇਸ ਨੇੜੇ ਵੀ ਧਮਾਕਾ ਹੋਇਆ ਸੀ ਅਤੇ ਬੀਤੇ ਦਿਨੀਂ ਫਰੀਦਕੋਟ ਵਿਖੇ ਡੇਰਾ ਪ੍ਰੇਮੀ ਦੇ ਹੋਏ ਕਤਲ ਤੋਂ ਬਾਅਦ ਵੀ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ਵਿਚ ਪੁਲਸ ਪ੍ਰਸ਼ਾਸਨ ਵਲੋਂ ਹਰ ਪਾਸੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤਕ ਪੁਲਸ ਦਸਤਿਆਂ ਵਲੋਂ ਅਟੈਚੀ ਦੀ ਜਾਂਚ ਜਾਰੀ ਸੀ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾ ਵਸੀ ਪਤਨੀ ਨੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News