ਲਾਲ ਜੋੜੇ ''ਚ ਸਜੀ ਲਾੜੀ ਪਹਿਲੀ ਰਾਤ ਪਤੀ ਨੂੰ ਬੋਲੀ, ''ਮੈਂ ਕਿਸੀ ਔਰ ਕੀ ਹੂੰ ਫਿਲਹਾਲ...''

Saturday, Jan 25, 2020 - 01:24 PM (IST)

ਲਾਲ ਜੋੜੇ ''ਚ ਸਜੀ ਲਾੜੀ ਪਹਿਲੀ ਰਾਤ ਪਤੀ ਨੂੰ ਬੋਲੀ, ''ਮੈਂ ਕਿਸੀ ਔਰ ਕੀ ਹੂੰ ਫਿਲਹਾਲ...''

ਫਿਲੌਰ (ਭਾਖੜੀ) : ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨੂੰ ਵਿਆਹੁਣ ਤੋਂ ਬਾਅਦ ਵੀ ਲਾੜੇ ਦੇ ਅਰਮਾਨ ਉਦੋਂ ਚੂਰ-ਚੂਰ ਹੋ ਗਏ, ਜਦੋਂ ਲਾਲ ਜੋੜੇ 'ਚ ਸਜੀ ਉਸ ਦੀ ਪਤਨੀ ਨੇ ਸਾਫ-ਸਾਫ ਉਸ ਨੂੰ ਕਹਿ ਦਿੱਤਾ ਕਿ ਉਹ ਕਿਸੇ ਹੋਰ ਦੀ ਹੈ ਅਤੇ ਉਹ ਉਸ ਨੂੰ ਹੱਥ ਨਾ ਲਾਵੇ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਨੇੜਲੇ ਪਿੰਡ ਮੁਕੰਦਪੁਰ ਦਾ ਰਹਿਣ ਵਾਲਾ ਲੜਕਾ ਜੋ ਵਿਦੇਸ਼ ਤੋਂ ਵਿਆਹ ਕਰਵਾਉਣ ਲਈ ਆਇਆ ਸੀ, ਉਸ ਦਾ ਵਿਆਹ ਨੇੜਲੇ ਪਿੰਡ ਦੀ ਲੜਕੀ ਨਾਲ ਤੈਅ ਹੋ ਗਿਆ। ਲੜਕੀ ਪਰਿਵਾਰ ਵਾਲਿਆਂ ਦੀ ਮਾਲੀ ਹਾਲਤ ਚੰਗੀ ਨਾ ਹੋਣ ਕਾਰਨ ਵਿਆਹ ਦਾ ਪੂਰਾ ਖਰਚ ਲੜਕੇ ਪਰਿਵਾਰ ਵੱਲੋਂ ਹੀ ਕੀਤਾ ਗਿਆ ਸੀ। ਜਿਵੇਂ ਹੀ ਲਾੜਾ ਵਿਆਹ ਲਈ ਲੜਕੀ ਪਰਿਵਾਰ ਵਾਲਿਆਂ ਘਰ ਪੁੱਜਾ ਤਾਂ ਮੰਡਪ 'ਚ ਇਕ ਸ਼ਖਸ ਅਜਿਹਾ ਵੀ ਸੀ, ਜੋ ਸੀ ਤਾਂ ਲੜਕੀ ਦਾ ਪ੍ਰੇਮੀ ਪਰ ਪੂਰੇ ਸਮਾਰੋਹ 'ਚ ਦੁਲਹਨ ਦਾ ਭਰਾ ਬਣ ਕੇ ਘੁੰਮ ਰਿਹਾ ਸੀ। ਇਹੀ ਨਹੀਂ, ਲੜਕੀ ਦੀ ਡੋਲੀ ਵਿਦਾ ਹੋਣ ਲੱਗੀ ਤਾਂ ਪ੍ਰੇਮੀ ਨੇ ਭਰਾ ਦਾ ਫਰਜ਼ ਅਦਾ ਕਰਦੇ ਹੋਏ ਡੋਲੀ ਵਾਲੀ ਕਾਰ ਨੂੰ ਖੁਦ ਧੱਕਾ ਵੀ ਲਾਇਆ।
ਨਸ਼ੇ 'ਚ ਚੂਰ ਹੋ ਪ੍ਰੇਮੀ ਪੁੱਜਿਆ ਲਾੜੀ ਦੇ ਸਹੁਰੇ
ਜਿਵੇਂ ਹੀ ਕੁੜੀ ਦੀ ਡੋਲੀ ਪਤੀ ਦੇ ਘਰ ਪੁੱਜੀ ਤਾਂ ਰਾਤ ਦੇ ਸਮੇਂ ਲੜਕੇ ਪਰਿਵਾਰ ਦੇ ਲੋਕ ਨਵੀਂ ਦੁਲਹਨ ਕੋਲ ਬੈਠੇ ਆਪਣੀਆਂ ਰਸਮਾਂ ਨਿਭਾਅ ਰਹੇ ਸਨ ਤਾਂ ਰਾਤ ਨੂੰ ਉਸ ਦਾ ਪ੍ਰੇਮੀ ਨਸ਼ੇ ਦੀ ਹਾਲਤ 'ਚ ਉਸ ਦੇ ਸਹੁਰੇ ਘਰ ਪੁੱਜ ਗਿਆ। ਲੜਕੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਭਰਾ-ਭੈਣ 'ਚ ਜ਼ਿਆਦਾ ਪ੍ਰੇਮ ਹੋਵੇਗਾ, ਜਿਸ ਕਾਰਨ ਉਹ ਉਸ ਦੇ ਪਿੱਛੇ ਸ਼ਰਾਬ ਪੀ ਕੇ ਪੁੱਜ ਗਿਆ। ਕੁੜੀ ਦੇ ਪਤੀ ਨੇ ਉਸ ਨੂੰ ਕਿਸੇ ਤਰ੍ਹਾਂ ਦੇਰ ਰਾਤ ਸਮਝਾ-ਬੁਝਾ ਕੇ ਉੱਥੋਂ ਵਾਪਸ ਮੋੜ ਦਿੱਤਾ, ਜਦੋਂ ਪਤੀ-ਪਤਨੀ ਰਾਤ ਨੂੰ ਆਪਣੇ ਕਮਰੇ ਵਿਚ ਬੈਠੇ ਸਨ ਤਾਂ ਉਸ ਦੀ ਪਤਨੀ ਨੇ ਪਤੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਕਿਸੇ ਹੋਰ ਦੀ ਅਮਾਨਤ ਹੈ, ਉਹ ਉਸ ਨੂੰ ਹੱਥ ਨਾ ਲਾਉਣ। ਲੜਕੀ ਦੇ ਮੂੰਹ 'ਚੋਂ ਇਹ ਗੱਲ ਸੁਣ ਕੇ ਲੜਕਾ ਹੈਰਾਨ ਰਹਿ ਗਿਆ ਅਤੇ ਚੁੱਪ ਹੋ ਗਿਆ।
ਗਹਿਣਿਆਂ ਸਮੇਤ ਫਰਾਰ ਲਾੜੀ
ਇਸ ਤੋਂ ਪਹਿਲਾਂ ਕਿ ਲਾੜਾ ਸਵੇਰ ਸਮੇਂ ਕਿਸੇ ਨਾਲ ਗੱਲ ਕਰਦਾ, ਉਸ ਦੀ ਦੁਲਹਨ ਪਹਿਨੇ ਹੋਏ ਗਹਿਣੇ ਅਤੇ ਨਕਦੀ ਸਮੇਤ ਗਾਇਬ ਸੀ। ਲੜਕੇ ਵਾਲਿਆਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਤੀ ਦੇ ਫੋਨ 'ਤੇ ਉਸ ਦੀ ਪਤਨੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਉਸ ਦੀ ਭਾਲ ਕਰਨ ਦੀ ਲੋੜ ਨਹੀਂ, ਉਹ ਉੱਥੇ ਪੁੱਜ ਚੁੱਕੀ ਹੈ, ਜਿੱਥੇ ਉਸ ਨੂੰ ਪੁੱਜਣਾ ਚਾਹੀਦਾ ਸੀ, ਇਸ ਤੋਂ ਬਾਅਦ ਉਕਤ ਸਾਰਾ ਮਾਮਲਾ ਲੜਕੇ ਵਾਲਿਆਂ ਵੱਲੋਂ ਪੁਲਸ ਦੇ ਧਿਆਨ 'ਚ ਲਿਆਂਦਾ ਗਿਆ।
ਪ੍ਰੇਮੀ ਨਾਲ ਸਮਝੌਤਾ ਕਰ ਸ਼ਿਕਾਇਤ ਲਈ ਵਾਪਸ
ਇਸ ਤੋਂ ਬਾਅਦ ਨਵ-ਵਿਆਹੁਤਾ ਲੜਕੀ ਆਪਣੇ ਪ੍ਰੇਮੀ ਨਾਲ ਅਦਾਲਤ 'ਚ  ਪੇਸ਼ ਹੋ ਗਈ। ਉਸ ਨੇ ਅਦਾਲਤ 'ਚ ਦੱਸਿਆ ਕਿ ਉਸ ਦਾ ਵਿਆਹ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਵਿਦੇਸ਼ ਤੋਂ ਆਏ ਦੂਜੇ ਲੜਕੇ ਨਾਲ ਕਰ ਦਿੱਤਾ, ਜਦੋਂ ਕਿ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਹੁਣ ਉਹ ਆਪਣੇ ਪਤੀ ਨੂੰ ਛੱਡ ਕੇ ਪ੍ਰੇਮੀ ਕੋਲ ਆ ਚੁੱਕੀ ਹੈ। ਉਸ ਨੂੰ ਨਿਆਂ ਦਿਵਾਇਆ ਜਾਵੇ। ਦੂਜੇ ਪਾਸੇ ਜਦੋਂ ਪਤੀ ਨੂੰ ਪੂਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਲੜਕੀ ਦੇ ਪ੍ਰੇਮੀ ਨੂੰ ਮਿਲਿਆ। ਇਹ ਵੀ ਪਤਾ ਲੱਗਾ ਹੈ ਕਿ ਵਿਆਹ 'ਚ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ ਪੂਰਾ ਖਰਚ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ ਅਤੇ ਲੜਕੀ ਹੁਣ ਖੁਸ਼ੀ ਨਾਲ ਆਪਣੇ ਪ੍ਰੇਮੀ ਦੇ ਕੋਲ ਚਲੀ ਗਈ। ਲੜਕੇ ਨੇ ਪੁਲਸ ਦੇ ਕੋਲ ਜੋ ਸ਼ਿਕਾਇਤ ਕੀਤੀ ਸੀ, ਉਹ ਵਾਪਸ ਲੈ ਲਈ।


author

Babita

Content Editor

Related News