ਜਲੰਧਰ ''ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ

Thursday, Nov 05, 2026 - 09:01 AM (IST)

ਜਲੰਧਰ ''ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ

ਜਲੰਧਰ (ਵਰੁਣ) – ਜਲੰਧਰ ਦੇ ਗੁਰੂ ਨਾਨਕ ਨਗਰ ਵਿਚ ਬੁੱਧਵਾਰ ਦੇਰ ਰਾਤ ਅੰਨ੍ਹੇਵਾਹ ਫਾਇਰਿੰਗ ਹੋਣ ਦੀ ਸੂਚਨਾ ਮਿਲੀ। ਇਸ ਦੌਰਾਨ ਬਾਈਕ ਸਵਾਰ 2 ਨਕਾਬਪੋਸ਼ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ’ਤੇ 4 ਫਾਇਰ, ਜਦਕਿ ਘਰ ’ਤੇ 2 ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਫਾਇਰਿੰਗ ਹੋਣ ’ਤੇ ਰਿਹਾਇਸ਼ੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਏ. ਸੀ. ਪੀ. ਨਾਰਥ ਕਰਨੈਲ ਸਿੰਘ, ਸੀ. ਆਈ. ਏ. ਸਟਾਫ ਦੇ ਇੰਚਾਰਜ ਰਵਿੰਦਰ ਕੁਮਾਰ ਅਤੇ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ: Diwali 2026: ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ, ਵਰ੍ਹੇਗਾ ਨੋਟਾਂ ਦਾ ਮੀਂਹ

ਇਸ ਘਟਨਾ ਦੇ ਸਬੰਧ ਵਿਚ ਸਥਾਨਕ ਲੋਕਾਂ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਵਿਚ ਸਾਹਿਲ ਨਾਂ ਦਾ ਨੌਜਵਾਨ ਕੁਝ ਮਹੀਨਿਆਂ ਤੋਂ ਕਿਰਾਏ ’ਤੇ ਰਹਿ ਰਿਹਾ ਹੈ। ਉਸ ਦੀ ਆਸ-ਪਾਸ ਦੇ ਲੋਕਾਂ ਨਾਲ ਜ਼ਿਆਦਾ ਬੋਲਚਾਲ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਰਾਤ ਲਗਭਗ 10 ਵਜੇ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ। ਲੋਕ ਦਹਿਸ਼ਤ ਵਿਚ ਆ ਗਏ। ਲੋਕ ਪਹਿਲਾਂ ਤਾਂ ਘਰੋਂ ਬਾਹਰ ਨਹੀਂ ਆਏ ਪਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਬੰਦ ਹੋਈਆਂ ਤਾਂ ਬਾਹਰ ਆ ਕੇ ਦੇਖਿਆ ਤਾਂ ਬਾਈਕ ਸਵਾਰ 2 ਨਕਾਬਪੋਸ਼ ਨੌਜਵਾਨ ਕਾਫੀ ਤੇਜ਼ੀ ਨਾਲ ਨਿਕਲ ਰਹੇ ਸਨ।

ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ

ਕੁਝ ਲੋਕਾਂ ਨੇ ਪਟਾਕਿਆਂ ਦੀਆਂ ਆਵਾਜ਼ਾਂ ਸਮਝ ਕੇ ਧਿਆਨ ਨਹੀਂ ਦਿੱਤਾ ਪਰ ਜਿਵੇਂ ਗੋਲੀਆਂ ਚੱਲਣ ਦੀ ਖਬਰ ਇਲਾਕੇ ਵਿਚ ਫੈਲੀ ਤਾਂ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਦਰਅਸਲ ਬਾਈਕ ਸਵਾਰ 2 ਨਕਾਬਪੋਸ਼ ਨੌਜਵਾਨਾਂ ਨੇ ਸਾਹਿਲ ਨਾਂ ਦੇ ਨੌਜਵਾਨ ਦੀ ਗੱਡੀ ’ਤੇ ਫਾਇਰਿੰਗ ਕੀਤੀ ਅਤੇ ਘਰ ’ਤੇ ਵੀ ਫਾਇਰ ਕੀਤੇ। ਸਾਹਿਲ ਕਿਰਾਏ ਦੇ ਮਕਾਨ ਵਿਚ ਆਪਣੇ ਮਾਂ-ਬਾਪ ਅਤੇ ਪਤਨੀ ਨਾਲ ਰਹਿੰਦਾ ਹੈ। ਹਾਲਾਂਕਿ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਸਾਹਿਲ ਕੀ ਕੰਮ ਕਰਦਾ ਹੈ ਪਰ ਇਸ ਪਰਿਵਾਰ ਦਾ ਆਸ-ਪਾਸ ਰਹਿੰਦੇ ਲੋਕਾਂ ਨਾਲ ਕੋਈ ਲੈਣ-ਦੇਣ ਨਹੀਂ ਹੈ।

ਇਹ ਵੀ ਪੜ੍ਹੋ: ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50 ਫ਼ੀਸਦੀ ਤੱਕ ਵਧੀਆਂ ਪਟਾਕਿਆਂ ਦੀਆਂ ਕੀਮਤਾਂ

ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਏ. ਸੀ. ਪੀ. ਨਾਰਥ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ’ਚ ਕੁਝ ਸ਼ੱਕੀ ਲੋਕ ਕੈਦ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਏ. ਸੀ. ਪੀ. ਨੇ ਕਿਹਾ ਕਿ ਜਲਦ ਹੀ ਮਾਮਲਾ ਟ੍ਰੇਸ ਕੀਤਾ ਜਾਵੇਗਾ ਅਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News