ਦੀਵਾਲੀ ਤੋਂ 3 ਦਿਨ ਪਹਿਲਾਂ ਅੰਮ੍ਰਿਤਸਰ ''ਚ ਸਜੀ ਪਟਾਕਾ ਮਾਰਕੀਟ, ਹੋਵੇਗੀ ਗ੍ਰੀਨ ਪਟਾਕਿਆਂ ਦੀ ਵਿਕਰੀ
Thursday, Nov 05, 2026 - 09:41 AM (IST)
ਅੰਮ੍ਰਿਤਸਰ (ਨੀਰਜ) - ਪ੍ਰਸ਼ਾਸਨ ਵੱਲੋਂ ਤਿੰਨ ਹਫ਼ਤੇ ਪਹਿਲਾਂ ਕੱਢੇ ਗਏ ਅਸਥਾਈ ਪਟਾਕਾ ਖੋਖਿਆਂ ਦੇ ਡਰਾਅ ਤਹਿਤ DCP ਦਫ਼ਤਰ ਵੱਲੋਂ ਪਟਾਕਾ ਵਪਾਰੀਆਂ ਨੂੰ ਅਸਥਾਈ ਲਾਇਸੈਂਸ ਜਾਰੀ ਕੀਤੇ ਜਾਣ ਤੋਂ ਬਾਅਦ ਆਖਿਰਕਾਰ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਨਿਊ ਅੰਮ੍ਰਿਤਸਰ ’ਚ ਅਸਥਾਈ ਪਟਾਕਾ ਮਾਰਕੀਟ ਸਜ ਗਈ। ਪ੍ਰਸ਼ਾਸਨ ਵੱਲੋਂ 10 ਵਪਾਰੀਆਂ ਨੂੰ ਅਸਥਾਈ ਲਾਇਸੈਂਸ ਜਾਰੀ ਕੀਤੇ ਹਨ, ਜੋ ਦੀਵਾਲੀ ਦੀ ਰਾਤ ਤੱਕ ਪਟਾਕਿਆਂ ਦੀ ਵਿਕਰੀ ਕਰ ਸਕਦੇ ਹਨ। ਦ ਅੰਮ੍ਰਿਤਸਰ ਫਾਇਰ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਅਤੇ ਰੋਮੀ ਪ੍ਰਧਾਨ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਮਾਰਕੀਟ ’ਚ ਸਿਰਫ਼ ਗ੍ਰੀਨ ਪਟਾਕਿਆਂ ਦੀ ਹੀ ਵਿਕਰੀ ਕੀਤੀ ਜਾ ਰਹੀ ਹੈ। ਗ੍ਰੀਨ ਪਟਾਕੇ ਸ਼ਿਵਾਕਾਸੀ ਦੇ ਕਾਰਖਾਨਿਆਂ ’ਚ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਜ਼ਹਿਰੀਲਾ ਧੂੰਆਂ ਨਾਮਾਤਰ ਹੀ ਹੁੰਦਾ ਹੈ, ਜਿਸ ਨਾਲ ਪ੍ਰਦੂਸ਼ਣ ਘੱਟ ਰਹਿੰਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ
ਸੁਰੱਖਿਆ ਲਈ ਸਾਰੀਆਂ ਦੁਕਾਨਾਂ ’ਚ ਤਿੰਨ-ਤਿੰਨ ਮੀਟਰ ਦੀ ਦੂਰੀ
ਹਰੀਸ਼ ਧਵਨ ਨੇ ਦੱਸਿਆ ਕਿ ਕਿਸੇ ਵੀ ਪਟਾਕਾ ਮਾਰਕੀਟ ’ਚ ਜਦੋਂ ਪਟਾਕਿਆਂ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਨਿਰਮਿਤ ਦੁਕਾਨਾਂ ਦੇ ਵਿਚਕਾਰ ਤਿੰਨ-ਤਿੰਨ ਮੀਟਰ ਦੀ ਦੂਰੀ ਹੁੰਦੀ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ’ਚ ਅੱਗ ਬੁਝਾਊ ਯੰਤਰ ਵੀ ਲਗਾਏ ਜਾਂਦੇ ਹਨ। ਦੁਕਾਨਾਂ ਦੇ ਅੱਗੇ ਅਤੇ ਪਿੱਛੇ ਘੱਟੋ-ਘੱਟ ਸੌ ਮੀਟਰ ਥਾਂ ਖ਼ਾਲੀ ਛੱਡੀ ਜਾਂਦੀ ਹੈ ਅਤੇ ਪ੍ਰਸ਼ਾਸਨ ਵੱਲੋਂ ਪਾਣੀ ਦੀ ਵਿਵਸਥਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਉਪਲਬਧ ਕਰਵਾਈ ਜਾਂਦੀ ਹੈ, ਜਿਸ ਦੇ ਚੱਲਦਿਆਂ ਦੁਰਘਟਨਾ ਹੋਣ ਦੀ ਸੰਭਾਵਨਾ ਬਿਲਕੁਲ ਘੱਟ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Diwali 2026: ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ, ਵਰ੍ਹੇਗਾ ਨੋਟਾਂ ਦਾ ਮੀਂਹ
ਕਦੇ ਜਹਾਜ਼ਗੜ੍ਹ ’ਚ ਦੋ ਮਹੀਨੇ ਪਹਿਲਾਂ ਸਜ ਜਾਂਦੀ ਸੀ ਪਟਾਕਾ ਮਾਰਕੀਟ
ਆਈ. ਡੀ. ਐੱਚ. ਮਾਰਕੀਟ ’ਚ ਸਾਲਾਂ ਪਹਿਲਾਂ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਟਾਕਾ ਵਪਾਰੀਆਂ ਨੂੰ 300 ਦੁਕਾਨਾਂ ਜਹਾਜ਼ਗੜ੍ਹ ’ਚ ਅਲਾਟ ਕੀਤੀਆਂ ਗਈਆਂ ਸਨ, ਜਿੱਥੇ ਦੀਵਾਲੀ ਤੋਂ ਦੋ ਮਹੀਨੇ ਪਹਿਲਾਂ ਹੀ ਪਟਾਕਾ ਮਾਰਕੀਟ ਸਜ ਜਾਂਦੀ ਸੀ ਅਤੇ ਇੱਥੋਂ ਹਿਮਾਚਲ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ’ਚ ਪਟਾਕਿਆਂ ਦੀ ਸਪਲਾਈ ਕੀਤੀ ਜਾਂਦੀ ਸੀ ਪਰ ਕੁਝ ਬਲੈਕਮੇਲਰ ਲੋਕਾਂ ਕਾਰਨ ਜਹਾਜ਼ਗੜ੍ਹ ਮਾਰਕੀਟ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਬੰਦ ਕਰਨਾ ਪਿਆ ਅਤੇ ਇੱਥੇ ਕੰਮ ਕਰਨ ਵਾਲੇ 30 ਪੱਕੇ ਲਾਇਸੈਂਸੀ ਵਪਾਰੀਆਂ ਨੂੰ ਆਪਣੇ-ਆਪਣੇ ਮਨਪਸੰਦ ਇਲਾਕਿਆਂ ’ਚ ਦੁਕਾਨਾਂ ਖਰੀਦਣੀਆਂ ਪਈਆਂ ਜੋ ਅੱਜ ਵੀ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਲੱਗਦੀਆਂ ਹਨ ਪਰ ਇੱਥੇ ਉਹੀ ਗਾਹਕ ਜਾਂਦਾ ਹੈ, ਜਿਸ ਨੂੰ ਇਨ੍ਹਾਂ ਦੁਕਾਨਾਂ ਦਾ ਪਤਾ ਹੁੰਦਾ ਹੈ।
ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ
ਗੈਰ-ਕਾਨੂੰਨੀ ਪਟਾਕਿਆਂ ਦੀ ਵਿਕਰੀ ’ਤੇ ਠੱਲ੍ਹ ਪਾਵੇ ਪ੍ਰਸ਼ਾਸਨ
ਹਰੀਸ਼ ਧਵਨ ਅਤੇ ਰੋਮੀ ਪ੍ਰਧਾਨ ਨੇ ਪੁਲਸ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਦਸ ਵਪਾਰੀਆਂ ਨੇ ਪ੍ਰਸ਼ਾਸਨ ਦੀਆਂ ਸਾਰੀਆਂ ਸਰਕਾਰੀ ਫੀਸਾਂ ਭਰ ਕੇ ਅਸਥਾਈ ਲਾਇਸੈਂਸ ਲਏ ਹਨ ਪਰ ਸ਼ਹਿਰ ’ਚ ਕਈ ਥਾਵਾਂ ’ਤੇ ਲੋਕ ਗੈਰ-ਕਾਨੂੰਨੀ ਰੂਪ ’ਚ ਪਟਾਕਿਆਂ ਦੀ ਵਿਕਰੀ ਕਰ ਰਹੇ ਹਨ। ਭੀੜ ਵਾਲੇ ਬਾਜ਼ਾਰਾਂ ’ਚ ਵੀ ਪਟਾਕਿਆਂ ਦੀ ਵਿਕਰੀ ਹੋ ਰਹੀ ਹੈ, ਜਿਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਅਤੇ ਭਾਰੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਅਤੇ ਡੀ. ਸੀ. ਦਲਵਿੰਦਰਜੀਤ ਸਿੰਘ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੈਰ-ਕਾਨੂੰਨੀ ਪਟਾਕਿਆਂ ਦੀ ਵਿਕਰੀ ਨੂੰ ਬੰਦ ਕੀਤਾ ਜਾਵੇ ਤਾਂ ਜੋ ਲੋਕ ਅਸਥਾਈ ਪਟਾਕਾ ਮਾਰਕੀਟ ’ਚ ਆਉਣ ਅਤੇ ਗ੍ਰੀਨ ਪਟਾਕੇ ਹੀ ਖਰੀਦਣ।
ਇਹ ਵੀ ਪੜ੍ਹੋ: ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
