ਜ਼ਿਲਾ ਫੂਡ ਸਪਲਾਈ ਕੰਟਰੋਲਰ ਸਮੇਤ ਦੋ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ

Wednesday, Jun 14, 2017 - 08:48 PM (IST)

ਜ਼ਿਲਾ ਫੂਡ ਸਪਲਾਈ ਕੰਟਰੋਲਰ ਸਮੇਤ ਦੋ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ

ਮਾਨਸਾ— ਮਨਸਾ ਦੀ ਪੁਲਸ ਨੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਸਮੇਤ ਦੋ ਫੂਡ ਸਪਲਾਈ ਇੰਸਪੈਕਟਰਾਂ ਦੇ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਤ ਇਨ੍ਹਾਂ ਅਧਿਕਾਰੀਆਂ ਨੇ ਮਾਨਸਾ ਟਰੱਕ ਯੂਨੀਅਨ 'ਤੋਂ ਬਿੱਲ ਦੀ ਅਦਾਇਗੀ ਨੂੰ ਲੈ ਕੇ 25 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ 'ਤੇ ਪੁਲਸ ਨੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। 
ਜਾਣਕਾਰੀ ਮੁਤਾਬਕ ਟਰੱਕ ਯੂਨੀਅਨ ਨੇ ਅਨਾਜ ਢੋਹਣ ਲਈ ਜ਼ਿਲਾ ਫੂਡ ਸਪਲਾਈ ਕੰਟਰੋਲਰ ਨਾਲ ਸਾਲ 2017-18 ਦਾ ਠੇਕਾ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਮਾਨਸਾ ਟਰੱਕ ਯੂਨੀਅਨ ਦਾ ਜ਼ਿਲਾ ਫੂਡ ਸਪਲਾਈ ਵੱਲ 5 ਕਰੋੜ ਰੁਪਏ ਦਾ ਬਕਾਇਆ ਬਾਕੀ ਸੀ। ਜਿਸ ਨੂੰ ਲੈ ਕੇ ਟਰੱਕ ਯੂਨੀਅਨ ਦੇ ਮੈਂਬਰ ਬਾਰ-ਬਾਰ ਜ਼ਿਲਾ ਫੂਡ ਦਫਤਰ ਦੇ ਗੇੜੇ ਮਾਰ ਰਹੇ ਸਨ। ਟਰੱਕ ਯੂਨੀਅਨ ਦੀ ਅਦਾਇਗੀ ਦੇਣ ਲਈ ਜ਼ਿਲਾ ਕੰਟਰੋਲਰ ਨੇ ਉਨ੍ਹਾਂ ਤੋਂ 25 ਲੱਖ ਦੀ ਮੰਗ ਕਰ ਰਹੇ ਸਨ। ਇਸ ਦੇ ਬਾਅਦ ਟਰੱਕ ਯੂਨੀਅਨ ਨੇ ਇਸ ਦੀ ਸ਼ਿਕਾਇਤ ਡਿਪਨੀ ਕਮਿਸ਼ਨਰ ਨੂੰ ਦਿੱਤੀ। ਇਸ ਮਾਮਲੇ 'ਚ ਡੀਐੱਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡੀਸੀ ਮਾਨਸਾ ਤੋਂ ਜ਼ਿਲਾ ਫੂਡ ਸਪਲਾਈ ਕੰਟਰੋਲਰ ਦੇ ਖਿਲਾਫ ਰਿਸ਼ਵਤ ਦਾ ਮਾਮਲਾ ਮਿਲਿਆ ਹੈ। ਜਿਸ 'ਤੇ ਕਾਰਵਾਈ ਕਰਦੇ ਹੋਏ ਮਾਨਸਾ ਜ਼ਿਲਾ ਫੂਡ ਸਪਲਾਈ ਕੰਟਰੋਲਰ ਤਰਵਿੰਦਰ ਸਿੰਘ ਚੌਪੜਾ, ਸਰਬਜੀਤ ਸਿੰਘ ਤੇ ਅਰਵਿੰਦਰ ਸਿੰਘ ਦੇ ਖਿਲਾਫ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News