ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ 2 ਲੱਖ ਰੁਪਏ ਰਿਸ਼ਵਤ ਲੈਣ ''ਤੇ ਮਾਮਲਾ ਦਰਜ
Saturday, Jun 04, 2022 - 02:07 AM (IST)
ਨਾਭਾ (ਕੰਬੋਜ, ਜੈਨ, ਖੁਰਾਣਾ) : ਪੰਜਾਬ ਦੀਆਂ ਜੇਲ੍ਹਾਂ ’ਚ ਵੱਧ ਰਿਹਾ ਭ੍ਰਿਸ਼ਟਾਚਾਰ ਇਸ ਸਮੇਂ ਸਿਖਰਾਂ ’ਤੇ ਹੈ। ਭ੍ਰਿਸ਼ਟਾਚਾਰ ਕਾਰਨ ਹੀ ਮੋਬਾਇਲਾਂ ਦਾ ਇਸਤੇਮਾਲ ਹੁੰਦਾ ਹੈ। ਇਥੇ ਨਵੀਂ ਜ਼ਿਲ੍ਹਾ ਜੇਲ੍ਹ ’ਚ ਡਿਪਟੀ ਸੁਪਰਡੈਂਟ ਪ੍ਰਭਜੀਤ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਸਥਾਨਕ ਥਾਣਾ ਸਦਰ ਪੁਲਸ ਨੇ ਦਰਜ ਕੀਤਾ ਹੈ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਰੋਪੜ ਜੇਲ੍ਹ ਤੋਂ ਇਥੇ ਕਤਲ ਕੇਸ ’ਚ ਨਾਮਜ਼ਦ ਹਵਾਲਾਤੀ ਭਵਜੀਤ ਸਿੰਘ ਨਵੀਂ ਜੇਲ੍ਹ ’ਚ ਆਇਆ ਤਾਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਚੱਕੀ ’ਚ ਬੰਦ ਕਰ ਦਿੱਤਾ। ਚੱਕੀ ’ਚੋਂ ਬਾਹਰ ਕੱਢਣ ਲਈ ਹਵਾਲਾਤੀ ਦੇ ਪਰਿਵਾਰਕ ਮੈਂਬਰਾਂ ਤੋਂ 2 ਲੱਖ ਰੁਪਏ ਰਿਸ਼ਵਤ ਲਈ ਗਈ, ਜਿਸ ਦੀ ਸ਼ਿਕਾਇਤ ਹੋਈ। ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ’ਤੇ ਵੀ ਦੋਸ਼ ਲੱਗੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪਿੰਡ ਧਨਾਂਸੂ ’ਚ ਵੱਡਾ ਘਪਲਾ! BDPO, ਪੰਚਾਇਤ ਸਕੱਤਰ ਤੇ ਸਰਪੰਚ ਸ਼ੱਕ ਦੇ ਘੇਰੇ ’ਚ
ਜੇਲ੍ਹ ਵਿਭਾਗ ਵੱਲੋਂ ਜਾਂਚ-ਪੜਤਾਲ ਕੀਤੀ ਗਈ ਅਤੇ ਦੋਸ਼ਾਂ ਨੂੰ ਸਹੀ ਮੰਨਦਿਆਂ ਧਾਰਾ 384 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਵਾਇਆ ਗਿਆ। ਡਿਪਟੀ ਸੁਪਰਡੈਂਟ ਇਥੇ ਜੂਨ 2021 ਤੋਂ ਮਈ 2022 ਤੱਕ ਰਿਹਾ ਅਤੇ ਕਈ ਦੋਸ਼ਾਂ ਕਾਰਨ ਜੇਲ੍ਹ ਵਿਭਾਗ ਦੀ ਕਿਰਕਿਰੀ ਹੋਈ। ਡੀ. ਐੱਸ. ਪੀ. ਅਨੁਸਾਰ ਡਿਪਟੀ ਸੁਪਰਡੈਂਟ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜਾਂਚ ਤੋਂ ਬਾਅਦ ਹੋਰਨਾਂ ਦੇ ਵੀ ਅੜਿੱਕੇ ਆਉਣ ਦੀ ਸੰਭਾਵਨਾ ਹੈ। ਮਾਮਲਾ ਗੰਭੀਰ ਹੋਣ ਕਾਰਨ ਕੁਝ ਸਹਾਇਕ ਸੁਪਰਡੈਂਟ ਵੀ ਘਬਰਾਹਟ ’ਚ ਹਨ, ਜੋ ਪੈਸੇ ਲੈ-ਦੇ ਕੇ ਮੋਬਾਇਲ ਸਪਲਾਈ ਕਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਜੁਲਾਈ ਤੋਂ ਨਵੰਬਰ ਤੱਕ ਸਤਿਸੰਗ ਪ੍ਰੋਗਰਾਮ ਰੱਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ