ਜਲੰਧਰ ਦੀ ਕੁਸੁਮ ਤੋਂ ਬਾਅਦ ਰਾਮਪੁਰਾ ਦੀ ਪਰਮਿੰਦਰ ਨੇ ਚਟਾਈ ਲੁਟੇਰਿਆਂ ਨੂੰ ਧੂੜ, ਵੀਡੀਓ ਦੇਖ ਹੋਵੋਗੇ ਹੈਰਾਨ

Saturday, Oct 10, 2020 - 06:33 PM (IST)

ਰਾਮਪੁਰਾ ਫੂਲ : ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਜਲੰਧਰ ਦੀ ਧੀ ਕੁਸੁਮ ਦੀ ਬਹਾਦਰੀ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ, ਉਥੇ ਹੀ ਦੂਜੀਆਂ ਕੁੜੀਆਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ ਸੀ। ਇਸੇ ਦਾ ਨਤੀਜਾ ਹੈ ਕਿ ਹੁਣ ਕੁੜੀਆਂ ਨਾ ਸਿਰਫ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕਰ ਰਹੀਆਂ ਹਨ, ਸਗੋਂ ਉਨ੍ਹਾਂ ਨੂੰ ਧੂੜ ਚਟਾ ਕੇ ਦਬੋਚ ਵੀ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰਾਮਪੁਰਾ ਫੂਲ ਦਾ, ਜਿੱਥੇ ਇਕ ਬਹਾਦਰ ਧੀ ਨੇ ਆਪਣਾ ਪਰਸ ਖੋਹਣ ਦੀ ਕੋਸ਼ਿਸ਼ ਕਰ ਰਹੇ ਮੋਟਰਸਾਈਕਲ ਸਵਾਰ ਝਪਟਮਾਰਾਂ ਨੂੰ ਭੱਜ ਕੇ ਦਬੋਚ ਲਿਆ। 

ਇਹ ਵੀ ਪੜ੍ਹੋ :  ਬਠਿੰਡਾ ਕਾਂਡ : ਇਕੋ ਚਿਤਾ 'ਤੇ ਹੋਇਆ ਪਿਤਾ ਸਣੇ ਤਿੰਨ ਬੱਚਿਆਂ ਦਾ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

ਘਟਨਾ ਉਦੋਂ ਵਾਪਰੀ ਜਦੋਂ ਇਹ ਬਹਾਦਰ ਧੀ ਪਰਮਿੰਦਰ ਕੌਰ ਆਈਲੈੱਟਸ ਸੈਂਟਰ ਤੋਂ ਵਾਪਸ ਘਰ ਜਾ ਰਹੀ ਸੀ, ਜਿਵੇਂ ਹੀ ਉਹ ਕਲਗੀਧਰ ਕਲੋਨੀ ਕੋਲ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ 'ਚੋਂ ਇਕ ਨੇ ਉਸ ਦਾ ਪਰਸ ਫੜ ਲਿਆ। ਇਸ 'ਤੇ ਪਰਮਿੰਦਰ ਬੁਰੀ ਤਰ੍ਹਾਂ ਸੜਕ 'ਤੇ ਡਿੱਗ ਪੈਂਦੀ ਹੈ ਪਰ ਉਹ ਪਰਸ ਨਹੀਂ ਛੱਡਦੀ। ਇਸੇ ਦਰਮਿਆਨ ਇਕ ਲੁਟੇਰਾ ਮੋਟਰਸਾਈਕਲ ਤੋਂ ਉਤਰਦਾ ਹੈ ਤੇ ਪਰਮਿੰਦਰ ਨੂੰ ਇਕੱਲਿਆਂ ਦੇਖ ਉਸ ਤੋਂ ਪਰਸ ਖੋਹਣ ਲੱਗ ਪੈਂਦਾ ਹੈ…ਪਰ ਪਰਮਿੰਦਰ ਹੌਸਲਾ ਨਹੀਂ ਹਾਰਦੀ ਅਤੇ ਬਦਮਾਸ਼ ਲੁਟੇਰੇ ਦਾ ਬਹਾਦੁਰੀ ਨਾਲ ਮੁਕਾਬਲਾ ਕਰਦੀ ਹੈ। 

ਇਹ ਵੀ ਪੜ੍ਹੋ :  ਅੱਧੀ ਰਾਤ ਨੂੰ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਕੰਬਿਆ ਜ਼ੀਰਕਪੁਰ, ਓਵਰਟੇਕ ਨੂੰ ਲੈਕੇ ਨੌਜਵਾਨ ਦਾ ਕਤਲ

ਕੁਝ ਸਮੇਂ ਦੀ ਜੱਦੋ-ਜਹਿਦ ਤੋਂ ਬਾਅਦ ਲੁਟੇਰੇ ਕੁੜੀ ਦਾ ਪਰਸ ਖੋਹ ਕੇ ਫਰਾਰ ਹੋ ਜਾਂਦੇ ਹਨ ਪਰ ਉਹ ਬਿਨਾਂ ਘਬਰਾਏ ਉਸਦੇ ਮੋਟਰਸਾਈਕਲ ਪਿੱਛੇ ਭੱਜਦੀ ਹੈ। ਇਸ ਦੌਰਾਨ ਬਹਾਦਰ ਕੁੜੀ 2 ਲੁਟੇਰਿਆਂ ਨੂੰ ਚੱਲਦੇ ਮੋਟਰਸਾਈਕਲ ਤੋਂ ਥੱਲੇ ਸੁੱਟ ਦਿੰਦੀ ਹੈ ਅਤੇ ਇਸੇ ਸਮੇਂ 'ਚ ਮੁਹੱਲਾ ਵਾਸੀ ਆ ਜਾਂਦੇ ਹਨ ਤੇ ਲੁਟੇਰਿਆਂ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੰਦੇ ਹਨ। ਗਨੀਮਤ ਹੈ ਕੁੜੀ ਸੁਰੱਖਿਅਤ ਹੈ ਅਤੇ ਉਸਦਾ ਪਰਸ ਵੀ ਸਲਾਮਤ ਹੈ। ਬਹਾਦੁਰੀ ਭਰੇ ਕਿੱਸੇ ਤਾਂ ਤੁਸੀਂ ਬਹੁਤ ਸੁਣੇ ਹੋਣਗੇ ਪਰ ਇਹ ਇਕ ਵੱਡੀ ਮਿਸਾਲ ਹੈ ਜੋ ਹੋਰਨਾ ਕੁੜੀਆਂ ਲਈ ਵੀ ਪ੍ਰੇਰਣਾ ਸਰੋਤ ਹਨ। ਕੁੜੀਆਂ ਚਾਹੁਣ ਤਾਂ ਕੋਈ ਵੀ ਸਥਿਤੀ ਉਨ੍ਹਾਂ ਦੇ ਹੌਸਲੇ ਨੂੰ ਡਾਵਾਂਡੋਲ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ :  ਪੰਜਾਬ 'ਚ ਬਿਜਲੀ ਦੇ ਸੰਕਟ ਨੂੰ ਦੇਖਦਿਆਂ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਝਟਕਾ


author

Gurminder Singh

Content Editor

Related News