ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ

Monday, Jun 07, 2021 - 11:38 AM (IST)

ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ

ਅੰਮ੍ਰਿਤਸਰ (ਦਲਜੀਤ ਸ਼ਰਮਾ) - ਬਲੈਕ ਫੰਗਸ ਸ਼ੂਗਰ ਅਤੇ ਕੋਰੋਨਾ ਪੀੜਤ ਮਰੀਜ਼ਾਂ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਮਿਊਕ੍ਰਮਾਇਕੋਸਿਸ ਤੋਂ ਪੀੜਤ ਤਿੰਨ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਲਈ ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ ਹਨ। ਜੇਕਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਨਾ ਕੱਢੀਆਂ ਜਾਂਦੀਆਂ ਤਾਂ ਇਹ ਫੰਗਸ ਉਨ੍ਹਾਂ ਦੇ ਦਿਮਾਗ ਤੱਕ ਪਹੁੰਚ ਸਕਦਾ ਸੀ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼ 

ਮਿਲੀ ਜਾਣਕਾਰੀ ਅਨੁਸਾਰ ਬਲੈਕ ਫੰਗਸ ਦੇ ਅੰਮ੍ਰਿਤਸਰ ’ਚ 45 ਮਾਮਲੇ ਅਜੇ ਤੱਕ ਪਾਏ ਗਏ ਹਨ, ਜਦੋਂਕਿ 6 ਮਰੀਜ਼ਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ। ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਤਿੰਨਾਂ ਬਜ਼ੁਰਗਾਂ ਦੀ ਉਮਰ 60 ਤੋਂ ਜ਼ਿਆਦਾ ਹੈ। ਬੀਤੇ ਇਕ ਹਫ਼ਤੇ ਤੋਂ ਉਹ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹਨ। ਕੋਰੋਨਾ ਇਨਫੈਕਟਿਡ ਰਿਪੋਰਟ ਹੋਣ ਤੋਂ ਬਾਅਦ ਡਾਕਟਰਾਂ ਨੇ ਇਨ੍ਹਾਂ ਦਾ ਇਲਾਜ ਆਈ. ਸੀ. ਐੱਮ. ਆਰ. ਦੇ ਪ੍ਰੋਟੋਕਾਲ ਤੋਂ ਸ਼ੁਰੂ ਕੀਤਾ। ਆਕਸੀਜਨ ਸਪੋਰਟ ਦੇ ਨਾਲ-ਨਾਲ ਜ਼ਰੂਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ। ਮਰੀਜ਼ ਕੋਰੋਨਾ ਮੁਕਤੀ ਦੇ ਵੱਲ ਵੱਧ ਰਹੇ ਸਨ। ਇਸ ’ਚ ਇਨ੍ਹਾਂ ਦੇ ਚਿਹਰੇ ’ਤੇ ਸੋਜ਼ ਵਿੱਖਣ ਲੱਗੀ। 

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਮਰੀਜ਼ਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਘੱਟ ਵਿਖਾਈ ਦੇ ਰਿਹਾ ਹੈ। ਡਾਕਟਰਾਂ ਨੇ ਜਾਂਚ ਕੀਤੀ ਤਾਂ ਉਕਤ ਮਰੀਜ਼ ਬਲੈਕ ਫੰਗਸ ਤੋਂ ਪੀੜਤ ਸਨ। ਬਲੈਕ ਫੰਗਸ ਉਨ੍ਹਾਂ ਦੀਆਂ ਅੱਖਾਂ ਤੱਕ ਪਹੁੰਚ ਚੁੱਕਾ ਸੀ ਅਤੇ ਦਿਮਾਗ ਤੱਕ ਜਾਣ ਦੀ ਸੰਭਾਵਨਾ ਸੀ। ਈ. ਐੱਨ. ਟੀ. ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਰਿਪੋਰਟਸ ਨੂੰ ਵਾਂਚਣ ਤੋਂ ਬਾਅਦ ਤਿੰਨਾਂ ਦੀ ਇਕ ਅੱਖ ਕੱਢ ਦਿੱਤੀ ਹੈ। ਹਾਲਾਂਕਿ ਮਰੀਜ਼ਾਂ ਦੀ ਦੂਜੀ ਅੱਖ ਸੁਰੱਖਿਅਤ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਬਲੈਕ ਫੰਗਸ ਉਨ੍ਹਾਂ ਦੇ ਦਿਮਾਗ ਤੱਕ ਨਹੀਂ ਪਹੁੰਚਿਆ। ਇਨ੍ਹਾਂ ’ਚੋਂ 2 ਮਰੀਜ਼ ਬਿਲਕੁਲ ਸਟੇਬਲ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ


author

rajwinder kaur

Content Editor

Related News