ਬ੍ਰਹਮ ਮਹਿੰਦਰਾ ਦੀ ਹੋਈ ਬਾਈਪਾਸ ਸਰਜਰੀ, ਸਿਹਤ ''ਚ ਸੁਧਾਰ

Thursday, Sep 12, 2019 - 12:54 PM (IST)

ਬ੍ਰਹਮ ਮਹਿੰਦਰਾ ਦੀ ਹੋਈ ਬਾਈਪਾਸ ਸਰਜਰੀ, ਸਿਹਤ ''ਚ ਸੁਧਾਰ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਗੰਭੀਰ ਬੀਮਾਰੀ ਹੋਣ ਕਾਰਨ ਬੁੱਧਵਾਰ ਨੂੰ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਐਤਵਾਰ ਦੀ ਰਾਤ ਅਚਾਨਕ ਕੈਬਨਿਟ ਮੰਤਰੀ ਦੀ ਸਿਹਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੇ ਪੇਟ ਦੀਆਂ ਆਂਤੜੀਆਂ ਖਰਾਬ ਦੱਸੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕੀਤੀ ਗਈ ਹੈ।


author

Babita

Content Editor

Related News