ਵ੍ਹੀਲ ਚੇਅਰ 'ਤੇ ਸ਼ੰਭੂ ਬਾਰਡਰ ਪਹੁੰਚ ਗਏ ਸਿੰਘ, ਡਟ ਕੇ ਕੀਤਾ ਅੱਥਰੂ ਗੈਸ ਦਾ ਮੁਕਾਬਲਾ, ਜ਼ਖ਼ਮੀਆਂ ਦਾ ਕਰ ਰਹੇ ਇਲਾਜ

Wednesday, Feb 14, 2024 - 07:31 AM (IST)

ਨੈਸ਼ਨਲ ਡੈਸਕ): ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਖ਼ਿਲਾਫ਼ ਮੁੜ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ। ਇਸ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹ ਵਿਚ ਰੋਕਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਪਾਸੇ ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਜਾ ਰਹੀਆਂ ਹਨ, ਉੱਥੇ ਹੀ ਕਿਸਾਨ ਬੁਲੰਦ ਹੌਂਸਲੇ ਨਾਲ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਅੱਗੇ ਵਧਣ ਲਈ ਜੱਦੋ-ਜਹਿਦ ਕਰ ਰਹੇ ਹਨ। ਅਜਿਹੇ ਹੀ ਹੌਂਸਲੇ ਦੀ ਮਿਸਾਲ ਪੇਸ਼ ਕਰ ਰਹੇ ਹਨ ਸ਼ੰਭੂ ਬਾਰਡਰ 'ਤੇ ਪਹੁੰਚੇ 3 ਸੂਰਮੇ। 

ਇਹ ਖ਼ਬਰ ਵੀ ਪੜ੍ਹੋ - 'ਜੇ ਕਿਸਾਨ ਹਮਲਾਵਰ ਹੋਣ ਤਾਂ ਤੁਹਾਨੂੰ ਵੀ ਰੱਖਿਆਤਮਕ ਹੋਣ ਦੀ ਲੋੜ ਨਹੀਂ', ਦਿੱਲੀ ਪੁਲਸ ਨੂੰ ਸਖ਼ਤ ਹੁਕਮ ਜਾਰੀ

ਸ਼ੰਭੂ ਬਾਰਡਰ 'ਤੇ ਜਿੱਥੇ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਚੁੱਕੇ ਹਨ, ਉੱਥੇ ਹੀ ਇਨ੍ਹਾਂ ਵਿਚ 3 ਜਵਾਨ ਅਜਿਹੇ ਵੀ ਨੇ ਜੋ ਵ੍ਹੀਲ ਚੇਅਰ 'ਤੇ ਉੱਥੇ ਤਕ ਪਹੁੰਚੇ ਹਨ। ਇਹ ਤਿੰਨੋ ਖਰੜ, ਸੰਗਰੂਰ ਅਤੇ ਹੁਸ਼ਿਆਰਪੁਰ ਤੋਂ ਆਏ ਹਨ। ਜਿੱਥੇ ਪੁਲਸ ਵੱਲੋਂ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ, ਉੱਥੇ ਇਹ ਸ਼ੇਰ ਵੀ ਕਿਸਾਨਾਂ ਦੇ ਨਾਲ ਡਟ ਕੇ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਹਨ। ਇਹ ਨਾ ਸਿਰਫ਼ ਉੱਥੇ ਕਿਸਾਨਾਂ ਦਾ ਸਾਥ ਦੇ ਰਹੇ ਹਨ, ਸਗੋਂ ਆਪਣੇ ਨਾਲ ਦਵਾਈਆਂ ਵੀ ਲੈ ਕੇ ਆਏ ਹਨ ਅਤੇ ਪੁਲਸ ਦੀ ਕਾਰਵਾਈ ਦੌਰਾਨ ਫੱਟੜ ਹੋਣ ਵਾਲੇ ਕਿਸਾਨਾਂ ਦਾ ਇਲਾਜ ਵੀ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਫ਼ਿਰ ਦਾਗੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ, ਅੱਧੀ ਰਾਤ ਨੂੰ ਵੀ ਕਾਰਵਾਈ ਜਾਰੀ, ਦੇਖੋ ਮੌਕੇ ਦੇ ਹਾਲਾਤ

ਪੁਲਸ ਦੀ ਸਖ਼ਤੀ ਅੱਗੇ ਵੀ ਹੌਂਸਲੇ ਬੁਲੰਦ, ਕਹਿੰਦੇ 'ਗੋਲ਼ੀ ਖਾਣ ਲਈ ਵੀ ਤਿਆਰ'

ਇਨ੍ਹਾਂ ਤਿੰਨਾ ਦੇ ਹੌਂਸਲੇ ਇਸ ਹੱਦ ਤਕ ਬੁਲੰਦ ਹਨ ਕਿ ਇਹ ਅੱਥਰੂ ਗੈਸ ਦੇ ਗੋਲਿਆਂ ਵਿਚ ਵੀ ਡਟੇ ਰਹੇ, ਕਹਿੰਦੇ ਨੇ ਕਿ ਅਸੀਂ ਤਾਂ ਗੋਲੀ ਖਾਣ ਲਈ ਵੀ ਤਿਆਰ ਹਾਂ, ਅੱਥਰੂ ਗੈਸ ਜਾਂ ਪਾਣੀ ਦੀ ਬੁਛਾੜ ਕੀ ਚੀਜ਼ ਹੈ। ਬੈਰੀਗੇਟ ਸਾਡੇ ਅੱਗੇ ਕੁਝ ਨਹੀਂ ਹਨ, ਸਭ ਕੁਝ ਤੋੜ ਕੇ ਅੱਗੇ ਲੰਘ ਜਾਵਾਂਗੇ। ਇਨ੍ਹਾਂ ਦਾ ਕਹਿਣਾ ਹੈ ਕਿ ਜਿੰਨੀਆਂ ਮਰਜ਼ੀ ਬੁਛਾੜਾਂ ਕਰ ਲਓ, ਜਿੰਨੇ ਮਰਜ਼ੀ ਅੱਥਰੂ ਗੈਸ ਦੇ ਗੋਲੇ ਦਾਗ ਲਓ, ਅਸੀਂ ਪਿੱਛੇ ਨਹੀਂ ਮੁੜਾਂਗੇ। ਅਸੀਂ ਗੁਰੂ ਗੋਬਿੰਦ ਸਾਹਿਬ ਦੀ ਫ਼ੌਜ ਹਾਂ, ਸਾਡੇ ਗੁਰੂਆਂ ਨੇ ਸਾਨੂੰ ਪਿੱਛੇ ਮੁੜਣਾ ਨਹੀਂ ਸਿਖਾਇਆ, ਅਸੀਂ ਅੱਗੇ ਹੀ ਵਧਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਘਰ ਬੈਠੇ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੇ ਅਸੀਂ ਇੱਥੇ ਆ ਸਕਦੇ ਹਾਂ ਤਾਂ ਤੁਹਾਨੂੰ ਕੀ ਦਿੱਕਤ ਹੈ। ਇਹ ਤਿੰਨੇ ਪਿਛਲੀ ਵਾਰ ਅੰਦੋਲਨ ਵਿਚ ਵੀ 1 ਸਾਲ ਲਗਾਤਾਰ ਉੱਥੇ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News