ਸਮਰਾਲਾ 'ਚ ਹਾਈਵੇਅ 'ਤੇ ਬੇਸੁੱਧ ਪਏ ਮਿਲੇ 3 ਮੁੰਡੇ, ਇਕੱਠੀ ਹੋਈ ਲੋਕਾਂ ਦੀ ਭੀੜ, ਦੇਖੋ ਮੌਕੇ ਦੀ ਵੀਡੀਓ

Saturday, Sep 16, 2023 - 11:54 AM (IST)

ਸਮਰਾਲਾ 'ਚ ਹਾਈਵੇਅ 'ਤੇ ਬੇਸੁੱਧ ਪਏ ਮਿਲੇ 3 ਮੁੰਡੇ, ਇਕੱਠੀ ਹੋਈ ਲੋਕਾਂ ਦੀ ਭੀੜ, ਦੇਖੋ ਮੌਕੇ ਦੀ ਵੀਡੀਓ

ਸਮਰਾਲਾ (ਵਿਪਨ) : ਪੰਜਾਬ ਭਰ 'ਚ ਰੋਜ਼ਾਨਾ ਨਸ਼ੇ 'ਚ ਧੁੱਤ ਨੌਜਵਾਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਸੇ ਤਰ੍ਹਾਂ ਦੀ ਵੀਡੀਓ ਅੱਜ ਲੁਧਿਆਣਾ-ਚੰੜੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਮਰਾਲਾ ਬਾਈਪਾਸ ਨੇੜੇ ਦੇਖਣ ਨੂੰ ਮਿਲੀ। ਇੱਥੇ 3 ਨੌਜਵਾਨ ਨਸ਼ੇ ਦੀ ਹਾਲਤ 'ਚ ਰੋਡ ਦੇ ਕਿਨਾਰੇ ਬੇਸੁੱਧ ਪਏ ਮਿਲੇ, ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਵਿਚਕਾਰ ਹੈ। ਇਨ੍ਹਾਂ 'ਚੋਂ ਇੱਕ ਨੌਜਵਾਨ ਸਮਰਾਲਾ ਦੇ ਪਿੰਡ ਬੋਂਦਾਲੀ ਦਾ ਰਹਿਣ ਵਾਲਾ ਹੈ ਅਤੇ 2 ਨੌਜਵਾਨ ਚੰਡੀਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਸਾਰ ਹੀ ਸਮਾਜ ਸੇਵੀ ਪਰਮਜੀਤ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚੇ। ਐਂਬੂਲੈਂਸ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਡੇਰਾਬੱਸੀ ਦੇ ਕਿਸਾਨ 'ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਸਮਰਾਲਾ ਪੁਲਸ ਨੇ ਤਿੰਨੇ ਨੌਜਵਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ 'ਚ ਦਾਖ਼ਲ ਕਰਵਾ ਦਿੱਤਾ। ਢਿੱਲੋਂ ਨੇ ਦੱਸਿਆ ਕਿ ਸਮਰਾਲਾ ਲਈ ਇਹ ਮਾੜਾ ਸੰਕੇਤ ਹੈ ਕਿ ਚੰਡੀਗੜ੍ਹ ਤੋਂ ਨਸ਼ਾ ਕਰਨ ਲਈ ਇਹ ਨੌਜਵਾਨ ਆਏ ਹਨ। ਉੱਥੇ ਹੀ ਇਕ ਮੁੰਡੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤ ਦੇ ਨਾਲ ਵਾਲੇ ਨੌਜਵਾਨਾਂ ਨੇ ਬਿਨਾਂ ਨੰਬਰ ਪਲੇਟ ਤੋਂ ਇਕ ਮੋਟਰਸਾਈਕਲ 2500 ਰੁਪਏ 'ਚ ਵੇਚਿਆ ਹੈ। ਉਹ ਵੀ ਸ਼ਾਇਦ ਚੋਰੀ ਦਾ ਨਾ ਹੋਵੇ। ਇਸ ਦੀ ਪੁਲਸ ਵੱਲੋਂ ਜਾਂਚ ਕਰਨੀ ਚਾਹੀਦੀ ਹੈ। ਮੁੰਡੇ ਦੀ ਮਾਤਾ ਨੇ ਦੱਸਿਆ ਕਿ ਅੱਜ ਉਸ ਦਾ ਪੁੱਤਰ 4 ਦਿਨ ਬਾਅਦ ਘਰ ਆਇਆ ਸੀ ਅਤੇ ਉਸ ਦੇ ਪਿੱਛੇ ਹੀ 2 ਮੁੰਡੇ ਮੇਰੇ ਘਰ ਆ ਗਏ।

ਇਹ ਵੀ ਪੜ੍ਹੋ : 'ਰਿਟਰੀਟ ਸੈਰੇਮਨੀ' ਦੇਖਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜਾਣ ਲਓ ਕੀ ਹੈ ਨਵਾਂ ਸਮਾਂ

ਉਹ ਕਹਿੰਦੇ ਕਿ ਅਸੀਂ 2500 ਦਾ ਮੋਟਸਾਈਕਲ ਵੇਚਿਆ ਹੈ ਅਤੇ ਉਸ ਦੇ ਪੁੱਤ ਨੂੰ ਨਾਲ ਲੈ ਗਏ। ਉਸ ਤੋਂ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦਾ ਪੁੱਤ ਸੜਕ 'ਤੇ ਡਿੱਗਿਆ ਪਿਆ ਹੈ। ਐੱਸ. ਐੱਚ. ਓ. ਸਮਰਾਲਾ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ3 ਨੌਜਵਾਨ ਸੜਕ 'ਤੇ ਨਸ਼ੇ ਦੀ ਹਾਲਤ 'ਚ ਡਿੱਗੇ ਹੋਏ ਹਨ। ਅਸੀਂ ਤਿੰਨਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਉਕਤ ਨੌਜਵਾਨਾਂ ਨੇ ਚਿੱਟਾ ਲਿਆ ਸੀ ਜਾਂ ਫਿਰ ਕੋਈ ਹੋਰ ਨਸ਼ਾ ਕੀਤਾ ਹੋਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News