ਜਲੰਧਰ ਦੇ ਪੜ੍ਹੇ-ਲਿਖੇ ਨੌਜਵਾਨਾਂ ਦਾ ਹੈਰਾਨੀਜਨਕ ਕਾਰਾ, NRI ਮੈਰਿਜ ਵੈੱਬਸਾਈਟ ਬਣਾ ਲੋਕਾਂ ਨਾਲ ਕੀਤੀ ਕਰੋੜਾਂ ਦੀ ਠੱਗੀ

Monday, Jul 31, 2023 - 06:57 PM (IST)

ਜਲੰਧਰ (ਸੋਨੂੰ)- ਜਲੰਧਰ ਪੁਲਸ ਨੇ ਸਾਈਬਰ ਫਰਾਡ ਕਰਨ ਵਾਲੇ ਦੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 7 ਕੰਪਿਊਟਰ, 3 ਲੈਪਟਾਪ, 2 ਮੋਬਾਇਲ 4 (ਆਈ. ਪੀ.) ਫੋਨ ਸਮੇਤ ਨਕਦੀ ਬਰਾਮਦ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਲੋਕ ਐੱਨ. ਆਰ. ਆਈ. ਮੈਰਿਜ ਸਰਵਿਸ ਨਾਮ ਦਾ ਦਫ਼ਤਰ ਚਲਾ ਰਹੇ ਸਨ ਅਤੇ ਆਨਲਾਈਨ ਵੈੱਬਸਾਈਟ ਦੀ ਮਦਦ ਨਾਲ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਫਰਜ਼ੀ ਰਿਸ਼ਤੇ ਦੇ ਪ੍ਰੋਫਾਈਲ ਭੇਜ ਕੇ ਫੀਸਾਂ ਦੇ ਨਾਂ 'ਤੇ ਪੈਸੇ ਠੱਗ ਰਹੇ ਸਨ।

ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ 'ਤੇ ਵਰ੍ਹੇ CM ਭਗਵੰਤ ਮਾਨ, ਕਿਹਾ-ਸਭ ਤੋਂ ਵੱਡਾ ਡਰਾਮੇਬਾਜ਼, ਮਿਲਣਾ ਚਾਹੀਦਾ ਹੈ 'ਆਸਕਰ ਐਵਾਰਡ'

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐੱਨ. ਆਰ. ਆਈ. ਮੈਰਿਜ ਸਰਵਿਸ ਨਾਮ ਦੀ ਵੈੱਬਸਾਈਟ ਚਲਾ ਕੇ ਇਹ ਲੋਕ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਫਰਜ਼ੀ ਰਿਸ਼ਤੇ ਪ੍ਰੋਫਾਈਲ ਭੇਜ ਕੇ ਠੱਗੀ ਮਾਰ ਰਹੇ ਸਨ। ਹੁਣ ਤੱਕ ਉਨ੍ਹਾਂ ਦੇ ਚਾਰ ਖ਼ਾਤੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਕਰੋੜਾਂ ਦਾ ਲੈਣ-ਦੇਣ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਆਨੰਦ ਕੁਮਾਰ (ਐੱਮ. ਐੱਸ. ਸੀ. ਆਈ. ਟੀ) ਅਤੇ ਰੋਹਿਤ (ਐੱਮ. ਏ. ਇਕਨਾਮਿਕਸ) ਵਜੋਂ ਹੋਈ ਹੈ। ਇਹ ਲੋਕ ਆਪਣੀ ਪੜ੍ਹਾਈ ਦਾ ਗਲਤ ਫਾਇਦਾ ਉਠਾ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਸਨ। ਫਿਲਹਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਰੈਕੇਟ 'ਚ ਕੌਣ-ਕੌਣ ਸ਼ਾਮਲ ਹੈ।

ਇਹ ਵੀ ਪੜ੍ਹੋ- ਦੋਆਬਾ ਵਾਸੀਆਂ ਲਈ ਚੰਗੀ ਖ਼ਬਰ, ਆਦਮਪੁਰ ਏਅਰਪੋਰਟ ਤੋਂ ਨਾਂਦੇੜ ਤੇ ਗੋਆ ਸਣੇ ਕਈ ਸ਼ਹਿਰਾਂ ਲਈ ਉੱਡਣਗੀਆਂ ਉਡਾਣਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News