ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ
Wednesday, Oct 28, 2020 - 10:54 AM (IST)
ਜਲੰਧਰ (ਸ਼ੋਰੀ)— ਥਾਣਾ ਨੰਬਰ-5 ਦੀ ਪੁਲਸ ਨੇ 2 ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਕਿ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਲੁਟੇਰੇ ਬਣ ਗਏ। ਨੌਜਵਾਨ ਨੇ ਪਹਿਲੀ ਵਾਰਦਾਤ ਕੀਤੀ ਸੀ ਕਿ ਫੜੇ ਗਏ। ਥਾਣਾ ਨੰਬਰ 5 ਦੇ ਐੱਸ. ਐੱਚ. ਓ. ਦਵਿੰਦਰ ਕੁਮਾਰ ਨੇ ਦੱਸਿਆ ਕਿ 26 ਅਕਤੂਬਰ ਨੂੰ ਦੇਰ ਸ਼ਾਮ ਬਸਤੀ ਦਾਨਿਸ਼ਮੰਦਾਂ ਨਿਵਾਸੀ ਸੁਖਵਿੰਦਰ ਕੌਰ ਪੁੱਤਰੀ ਰਵੇਲ ਸਿੰਘ ਕੰਮ ਖ਼ਤਮ ਕਰਕੇ ਜਿਉਂ ਹੀ ਘਰ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ 2 ਲੁਟੇਰੇ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਏ। ਪਰਸ 'ਚ ਇਕ ਹਜ਼ਾਰ ਕੈਸ਼, ਏ. ਟੀ. ਐੱਮ. ਕਾਰਡ, 2 ਮੋਬਾਇਲ ਫੋਨ ਅਤੇ ਕਾਗਜ਼ਾਤ ਸਨ।
ਇਹ ਵੀ ਪੜ੍ਹੋ: ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ
ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਅਤੇ ਸੂਚਨਾ ਦੇ ਆਧਾਰ 'ਤੇ 120 ਫੁੱਟੀ ਰੋਡ ਨੇੜੇ ਗੁਰਵਿੰਦਰ ਉਰਫ ਗੌਰਵ ਪੁੱਤਰ ਸੁਰਜੀਤ ਸਿੰਘ ਅਤੇ ਪਰਮਜੀਤ ਉਰਫ ਰਾਹੁਲ ਪੁੱਤਰ ਤਾਰਾ ਸਿੰਘ ਦੋਵੇਂ ਨਿਵਾਸੀ ਗਲੀ ਨੰਬਰ 4 ਨੇੜੇ ਪਾਣੀ ਵਾਲੀ ਟੈਂਕੀ ਮੁਹੱਲਾ ਕੱਚਾ ਕੋਟ ਬਸਤੀ ਬਾਵਾ ਖੇਲ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਕਪੂਰਥਲਾ ਜੇਲ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪੁਲਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਵਾਂ ਨੇ ਪਹਿਲੀ ਹੀ ਵਾਰਦਾਤ ਕੀਤੀ ਸੀ ਅਤੇ ਦੂਜੀ ਵਾਰਦਾਤ ਕਰਨ ਤੋਂ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਗਏ।
ਇਹ ਵੀ ਪੜ੍ਹੋ: ਯੂ-ਟਰਨ ਦੇ ਇਲਜ਼ਾਮਾਂ 'ਤੇ ਮਜੀਠੀਆ ਦਾ ਕੈਪਟਨ ਨੂੰ ਠੋਕਵਾਂ ਜਵਾਬ (ਵੀਡੀਓ)