ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਨੌਜਵਾਨ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

Thursday, Jun 04, 2020 - 08:09 AM (IST)

ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਨੌਜਵਾਨ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ, ਅਮਰੀਕ)— ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੱਪਲਾਂਵਾਲਾ ਵਿਖੇ ਪ੍ਰੇਮ-ਸੰਬੰਧਾਂ ਦੇ ਚਲਦਿਆਂ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਇਸ ਕਰਕੇ ਅਜਿਹਾ ਖੌਫਨਾਕ ਕਦਮ ਚੁੱਕਿਆ ਕਿਉਂਕਿ ਉਸ ਦੀ ਪ੍ਰੇਮਿਕਾ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਦੇ ਰੂਪ 'ਚ ਹੋਈ ਹੈ, ਜੋਕਿ ਮਾਡਲ ਟਾਊਨ ਅਧੀਨ ਆਉਂਦੇ ਪਿੰਡ ਪਿੱਪਲਾਵਾਲਾਂ ਦਾ ਰਹਿਣ ਵਾਲਾ ਸੀ।

PunjabKesari

ਉਕਤ ਨੌਜਵਾਨ ਨੇ ਬੀਤੀ ਸ਼ਾਮ ਜ਼ਹਿਰੀਲੀ ਦਵਾਈ ਨਿਗਲ ਲਈ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਅਤੇ ਇਥੇ ਇਲਾਜ ਅਧੀਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਅਜੇ ਦੇ ਭਾਰ ਰਾਜ ਕੁਮਾਰ ਦੇ ਬਿਆਨ 'ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਲੜਕੀ ਅਤੇ ਉਸ ਦੀ ਮਾਂ ਸਣੇ ਕੁੱਲ 3 ਮੁਲਜ਼ਮਾਂ ਖਿਲਾਫ ਖੁਦਕੁਸ਼ੀ ਕਰਨ ਨੂੰ ਮਜਬੂਰ ਕਰਨ ਦੀ ਧਾਰਾ 306 ਅਤੇ 34 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।

PunjabKesari

ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਓਂਕਾਰ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਦੇ ਭਰਾ ਰਾਜ ਕੁਮਾਰ ਨੇ ਪੁਲਸ ਨੂੰ ਬਿਆਨ 'ਚ ਦੱਸਿਆ ਕਿ ਅਜੇ ਪਿੱਪਲਾਵਾਲਾਂ ਪਿੰਡ ਦੀ ਰਹਿਣ ਵਾਲੀ ਲੜਕੀ ਲਕਸ਼ਮੀ ਦੇ ਨਾਲ ਪਿਆਰ ਕਰਦਾ ਸੀ। ਬੀਤੇ ਦਿਨ ਉਹ ਲਕਸ਼ਮੀ ਨੂੰ ਮਿਲਣ ਲਈ ਉਸ ਦੇ ਘਰ ਗਿਆ ਤਾਂ ਉਥੇ ਲਕਸ਼ਮੀ ਅਤੇ ਉਸ ਦੀ ਮਾਂ ਦੇਵੀ ਅਤੇ ਇਕ ਹੋਰ ਗੌਰਵ ਨਾਂ ਦੇ ਨੌਜਵਾਨ ਨੇ ਅਜੇ ਡਰਾਉਣ-ਧਮਕਾਉਣ ਦੇ ਨਾਲ-ਨਾਲ ਕਾਫ਼ੀ ਬੁਰਾ ਭਲਾ ਕਿਹਾ।

PunjabKesari

ਇਸੇ ਤੋਂ ਦੁਖੀ ਹੋ ਕੇ ਅਜੇ ਨੇ ਮੰਗਲਵਾਰ ਸ਼ਾਮ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਬੇਹੋਸ਼ੀ ਦੀ ਹਾਲਤ 'ਚ ਅਜੇ ਨੂੰ ਲੈ ਕੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਜ ਕੁਮਾਰ ਨੇ ਬਿਆਨ 'ਤੇ ਪੁਲਸ ਨੇ ਲਕਸ਼ਮੀ, ਉਸ ਦੀ ਮਾਂ ਦੇਵੀ ਦੇ ਨਾਲ-ਨਾਲ ਪਿੱਪਲਾਵਾਲਾਂ ਪਿੰਡ ਦੇ ਰਹਿਣ ਵਾਲੇ ਗੌਰਵ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


author

shivani attri

Content Editor

Related News