ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)

Saturday, May 16, 2020 - 11:10 PM (IST)

ਅੰਮ੍ਰਿਤਸਰ (ਸੁਮਿਤ)— ਕੋਰੋਨਾ ਦੇ ਕਾਰਨ ਹੋਈ ਆਰਥਿਕ ਮੰਦੀ ਕਰਕੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਕਤਰਾ ਭਰਾ ਸੰਤ ਸਿੰਘ 'ਚ ਵਾਪਰੀ, ਜਿੱਥੇ ਸੁਨੀਲ ਸੇਠ ਨਾਂ ਦੇ ਇਕ ਮੱਧ ਵਰਗੀ ਨੌਜਵਾਨ ਨੇ ਖੁਦਕੁਸ਼ੀ ਕਰ ਲਈ।

PunjabKesari

ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਮਾਲਕ ਨੇ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ ਸੀ ਅਤੇ ਤਨਖਾਹ ਵੀ ਨਹੀਂ ਦਿੱਤੀ ਸੀ। ਇਸੇ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਉਕਤ ਨੌਜਵਾਨ ਨੇ ਕੁਝ ਪੈਸੇ ਉਧਾਰ ਵੀ ਲਏ ਹੋਏ ਸਨ, ਜਿਸ ਨੂੰ ਲੈ ਕੇ ਬਿਆਜ਼ ਦੇਣ ਵਾਲੇ ਲੋਕ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ।

ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ

PunjabKesari

ਰੋਂਦੀ ਪਤਨੀ ਬੋਲੀ ਇਹ ਲਾਕ ਡਾਊਨ ਕਦੇ ਨਹੀਂ ਭੁੱਲਣਾ, ਮੈਂ ਤੇ ਮੇਰਾ ਪੁੱਤ ਇਕੱਲੇ ਰਹਿ ਗਏ
ਪਤਨੀ ਨੇ ਦੱਸਿਆ ਕਿ ਸੁਨੀਲ ਬੀਤੇ ਦਿਨੀਂ ਦੁਕਾਨ ਦੇ ਮਾਲਕ ਕੋਲੋਂ ਜਦੋਂ ਪੈਸੇ ਲੈਣ ਗਿਆ ਤਾਂ ਸਿਰਫ 1500 ਰੁਪਏ ਹੀ ਦਿੱਤੇ ਸਨ। ਬਿਆਜ਼ ਦੇਣ ਵਾਲੇ ਵੀ ਤੰਗ ਪਰੇਸ਼ਾਨ ਕਰਨ ਤੋਂ ਇਲਾਵਾ ਧਮਕੀਆਂ ਵੀ ਦਿੰਦੇ ਸਨ। ਸਾਰੀ ਤਨਖਾਹ ਉਸ ਦੀ ਬਾਹਰ ਹੀ ਜਾਂਦੀ ਸੀ।

PunjabKesari

ਰੋਂਦੀ ਪਤਨੀ ਨੇ ਕਿਹਾ ਕਿ ਹੁਣ ਸਾਨੂੰ ਕਿਸੇ ਨੇ ਨਹੀਂ ਪੁੱਛਣਾ, ਮੈਂ ਅਤੇ ਮੇਰਾ ਡੁੱਗੂ ਇਕੱਲੇ ਰਹਿ ਗਏ। ਇਹ ਲਾਕ ਡਾਊਨ ਸਾਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਮਾਲਕਾਂ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਤੂੰ ਕੰਮ 'ਤੇ ਨਹੀਂ ਆਉਣਾ ਅਤੇ ਤੂੰ ਇਕ ਜੂਨ ਤੋਂ ਆਉਣਾ ਹੈ। ਲਾਕ ਡਾਊਨ ਕਰਕੇ ਕੰਮ ਨਾ ਹੋਣ ਕਰਕੇ ਪਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ: ਕਦੇ ਮੀਂਹ ਤੇ ਕਦੇ ਧੁੱਪ, ਸੜਕਾਂ 'ਤੇ ਬੈਠੇ ਮਜ਼ਦੂਰਾਂ ਨੂੰ ਕਰ ਰਹੇ ਨੇ ਪ੍ਰੇਸ਼ਾਨ, ਫਿਰ ਵੀ ਹੌਸਲੇ ਬੁਲੰਦ

PunjabKesari

ਉਕਤ ਨੌਜਵਾਨ ਵਿਆਹੁਤਾ ਸੀ ਅਤੇ ਉਸ ਦਾ ਇਕ 8 ਸਾਲ ਦਾ ਬੇਟਾ ਵੀ ਹੈ। ਉਕਤ ਨੌਜਵਾਨ ਦੀ ਮਾਂ ਅਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਲੋਕ ਉਕਤ ਨੌਜਵਾਨ ਨੂੰ ਪਰੇਸ਼ਾਨ ਕਰਦੇ ਸਨ, ਉਨ੍ਹਾਂ ਦਾ ਸਿਆਸੀ ਰਸੂਕ ਵੀ ਹੈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗੇਲਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ​​​​​​​: ਜਲੰਧਰ ਦੇ ਇਹ ਖੇਤਰ ਪੂਰੀ ਤਰ੍ਹਾਂ ਰਹਿਣਗੇ ਸੀਲ, ਡੀ. ਸੀ. ਨੇ ਜਾਰੀ ਕੀਤੀ ਕੰਟੇਨਮੈਂਟ ਜ਼ੋਨ ਦੀ ਸੂਚੀ
ਇਹ ਵੀ ਪੜ੍ਹੋ​​​​​​​: ਜਲੰਧਰ ਤੋਂ ਚੰਗੀ ਖਬਰ, 'ਕੋਰੋਨਾ' ਦੇ 23 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ​​​​​​​


author

shivani attri

Content Editor

Related News