ਮਰਨ ਤੋਂ ਪਹਿਲਾਂ ਪੁੱਤ ਦੇ ਅਜਿਹੇ ਬੋਲ ਸੁਣ ਕੇ ਸੁੰਨ ਰਹਿ ਗਈ ਮਾਂ, ਦੁਬਈ ਗਏ ਭਰਾ-ਪਾਪਾ ਲਈ ਛੱਡਿਆ ਇਹ ਸੰਦੇਸ਼

09/05/2017 6:49:44 PM

ਕਪੂਰਥਲਾ— ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਦਾ ਦਿਲ ਉਸ ਸਮੇਂ ਟੁੱਟ ਗਿਆ ਜਦੋਂ ਉਹ ਆਈਲੈਟਸ 'ਚ ਫੇਲ ਹੋ ਗਿਆ। ਵਿਦੇਸ਼ ਜਾ ਕੇ ਸੈਟਲ ਹੋਣ ਦੇ ਸੁਪਨੇ ਨੂੰ ਟੁੱਟਦੇ ਦੇਖ ਕੇ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਜਾਣ ਦੇਣ ਵਾਲੇ ਪਿੰਡ ਕਾਹਲਵਾਂ ਵਾਸੀ ਦੀਪਕ ਪੁੱਤਰ ਸਰਬਜੀਤ ਦੀ ਭੂਆ ਊਸ਼ਾ ਰਾਣੀ ਵਾਸੀ ਨਡਾਲਾ ਨੇ ਦੱਸਿਆ ਕਿ ਉਸ ਦਾ ਭਤੀਜਾ ਦੀਪਕ 12ਵੀਂ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ। ਉਹ ਆਪਣੇ ਮਾਤਾ-ਪਿਤਾ ਦੀਆਂ ਆਸਾਂ ਪੂਰੀਆਂ ਕਰਨੀਆਂ ਚਾਹੁੰਦਾ ਸੀ ਕਿਉਂਕਿ ਉਸ ਦੇ ਪਾਪਾ ਸਰਬਜੀਤ ਸਿੰਘ ਅਤੇ ਵੱਡਾ ਭਰਾ ਪਰਮਿੰਦਰ ਸਿੰਘ ਕਈ ਸਾਲਾਂ ਤੋਂ ਦੁਬਈ 'ਚ ਟਰਾਲਾ ਚਲਾ ਰਹੇ ਹਨ। ਅਜਿਹੇ 'ਚ ਉਸ ਦਾ ਵੀ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਸੈਟਲ ਹੋ ਜਾਵੇ। 
ਉਸ ਨੇ ਅੱਗੇ ਦੱਸਿਆ ਕਿ ਉਸ ਨੇ ਬੱਸ ਸਟੈਂਡ ਦੇ ਕੋਲੋਂ ਆਈਲੈਟਸ ਦਾ ਕੋਰਸ ਕੀਤਾ। ਹਾਲ ਹੀ 'ਚ ਪੇਪਰ ਦੇਣ ਤੋਂ ਬਾਅਦ ਐਤਵਾਰ ਨੂੰ ਜਦੋਂ ਨਤੀਜਾ ਆਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਸ ਨੂੰ ਉਮੀਦ ਸੀ ਕਿ ਉਹ ਆਸਾਨੀ ਨਾਲ 6 ਬੈਂਡ ਹਾਸਲ ਕਰ ਲਵੇਗਾ ਪਰ ਫੇਲ ਹੋਣ ਤੋਂ ਬਾਅਦ ਉਹ ਕਾਫੀ ਉਦਾਸ ਹੋ ਗਿਆ। ਉਹ ਉਦਾਸ ਹੋ ਕੇ ਆਪਣੇ ਕਮਰੇ 'ਚ ਬੈਠ ਗਿਆ। ਮਾਂ ਨੇ ਖਾਣਾ ਖੁਆਉਣ ਦੀ ਕੋਸ਼ਿਸ਼ ਪਰ ਉਸ ਨੇ ਕਿਹਾ ਕਿ ਉਹ ਖਾਣਾ ਬਾਹਰ ਤੋਂ ਖਾ ਕੇ ਆਇਆ ਹੈ। ਉਸ ਤੋਂ ਬਾਅਦ ਰਾਤ ਦੇ ਸਮੇਂ ਉਸ ਨੇ ਕਣਕ ਦੇ ਡਰੱਮ 'ਚ ਪਈਆਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਸਿਹਤ ਖਰਾਬ ਹੋਣ 'ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 
ਜ਼ਿਕਰਯੋਗ ਹੈ ਕਿ ਮਰਨ ਤੋਂ ਪਹਿਲਾਂ ਦੀਪਕ ਨੇ ਮਾਂ ਸਾਹਮਣੇ ਪੁਲਸ ਨੂੰ ਆਪਣੇ ਬਿਆਨ 'ਚ ਦੱਸਿਆ ਕਿ ਆਈਲੈਟਸ 'ਚ ਫੇਲ ਹੋਣ ਕਰਕੇ ਉਸ ਨੂੰ ਇਹ ਹੀ ਦੁੱਖ ਸਤਾ ਰਿਹਾ ਸੀ ਕਿ ਦੁਬਈ 'ਚ ਪਾਪਾ ਅਤੇ ਭਰਾ ਇੰਨੀ ਮਿਹਨਤ ਕਰਕੇ ਮੈਨੂੰ ਪੜ੍ਹਾ ਰਹੇ ਹਨ ਅਤੇ ਮੈਂ ਹਾਂ ਕਿ ਫੇਲ ਹੋ ਗਿਆ ਹਾਂ ਕੀ ਕਰਾਂ। ਜਦੋਂ ਸਵੇਰੇ ਮਾਂ ਨੂੰ ਦੁਬਈ ਤੋਂ ਪਾਪਾ ਦਾ ਫੋਨ ਆਵੇਗਾ ਤਾਂ ਕੀ ਜਵਾਬ ਦੇਵਾਂਗਾ। ਇਹ ਸਾਰੇ ਸਵਾਲ ਮੈਨੂੰ ਅੰਦਰ ਹੀ ਅੰਦਰ ਖਾ ਰਹੇ ਸਨ। ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਇਸ ਦਾ ਜ਼ਿੰਮੇਵਾਰ ਮੈਂ ਖੁਦ ਹੀ ਹਾਂ।'' ਦੀਪਕ ਨੇ ਮਾਂ ਲਈ ਕਿਹਾ ਕਿ ਸੌਰੀ ਮੰਮਾ ਆਈ ਕਾਂਟ ਲਿਵ' ਤੁਹਾਨੂੰ ਇੱਕਲਾ ਛੱਡ ਕੇ ਜਾ ਰਿਹਾ ਹਾਂ। ਪਾਪਾ ਅਤੇ ਭਰਾ ਨੂੰ ਕਹਿਣਾ ਕਿ ਮੈਂ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰ ਸਕਿਆ।'' ਊਸ਼ਾ ਰਾਣੀ ਨੇ ਦੱਸਿਆ ਕਿ ਦੀਪਕ ਦੇ ਪਿਤਾ ਅਤੇ ਭਰਾ ਦੇ ਦੁਬਈ ਤੋਂ ਆਉਣ ਦੇ ਬਾਅਦ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।


Related News