ਚਿਪਸ ਦੇਣ ਦੇ ਬਹਾਨੇ 6 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Saturday, Aug 19, 2023 - 04:48 PM (IST)

ਜਲੰਧਰ (ਜ.ਬ., ਭਾਰਦਵਾਜ)- ਵਧੀਕ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵੱਲੋਂ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਦੋਸ਼ ਸਾਬਤ ਹੋਣ ’ਤੇ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ 1 ਸਾਲ ਦੀ ਹੋਰ ਕੈਦ ਦਾ ਹੁਕਮ ਵੀ ਸੁਣਾਇਆ ਹੈ। ਇਸ ਮਾਮਲੇ ’ਚ 23 ਜੂਨ 21 ਨੂੰ ਪੀੜਤਾ ਦੀ ਮਾਤਾ ਦੀ ਸ਼ਿਕਾਇਤ ’ਤੇ ਅਵਤਾਰ ਸਿੰਘ ਵਿਰੁੱਧ ਥਾਣਾ ਭੋਗਪੁਰ ’ਚ ਉਸ ਦੀ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਸੀ। ਬੱਚੀ ਅਤੇ ਉਸ ਦੀ ਮਾਂ ਨੇ ਟ੍ਰਾਇਲ ਦੌਰਾਨ ਗਵਾਹੀ ਦਿੱਤੀ ਸੀ। 

ਇਹ ਵੀ ਪੜ੍ਹੋ- ਨਸ਼ਿਆਂ ਖ਼ਿਲਾਫ਼ ਐਕਸ਼ਨ 'ਚ ਪੰਜਾਬ ਪੁਲਸ, ਸਰਹੱਦੀ ਪਿੰਡਾਂ 'ਚ ਰਾਤਾਂ ਕੱਟਣਗੇ ਵੱਡੇ ਅਫ਼ਸਰ

ਬੱਚੀ ਨੇ ਕਿਹਾ ਸੀ ਕਿ ਉਸ ਦੇ ਚਾਚਾ ਦਾ ਬੇਟਾ ਉਸ ਚੀਜ਼ ਦਿਵਾਉਣ ਲਈ ਆਪਣੇ ਕਮਰੇ ਵਿਚ ਲੈ ਗਿਆ ਅਤੇ ਗਲਤ ਕੰਮ ਕੀਤਾ। ਬੱਚੀ ਦੀ ਮਾਂ ਨੇ ਕਿਹਾ ਸੀ ਕਿ ਉਸ ਦੇ ਦੋ ਬੱਚੇ ਹਨ। ਧੀ 6 ਸਾਲ ਦੀ ਹੈ। ਉਨ੍ਹਾਂ ਨਾਲ ਉਨ੍ਹਾਂ ਦਾ ਭਤੀਜਾ ਵੀ ਰਹਿੰਦਾ ਸੀ। 22 ਜੂਨ 2021 ਦੀ ਰਾਤ ਨੂੰ ਭਤੀਜਾ ਉਨ੍ਹਾਂ ਦੀ ਧੀ ਨੂੰ ਚਿਪਸ ਦੇਣ ਦੀ ਗੱਲ ਕਹਿ ਕੇ ਆਪਣੇ ਕਮਰੇ ਵਿਚ ਲੈ ਗਿਆ ਸੀ। ਧੀ ਦੀਆਂ ਚੀਕਾਂ ਸੁਣ ਕੇ ਜਦੋਂ ਮਾਂ ਕਮਰੇ ਵਿਚ ਗਈ ਤਾਂ ਵੇਖਿਆ ਕਿ ਉਸ ਦੀ ਧੀ ਨਾਲ ਗਲਤ ਕੰਮ ਹੋਇਆ ਹੈ। ਦੋਸ਼ੀ ਫਰਾਰ ਹੋ ਗਿਆ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੈਡੀਕਲ ਜਾਂਚ ਵਿਚ ਬੱਚੀ ਦੇ ਜਬਰ-ਜ਼ਿਨਾਹ ਦੀ ਪੁਸ਼ਟੀ ਹੋ ਗਈ ਸੀ। ਪੁਲਸ ਨੇ ਜਾਂਚ ਪੂਰੀ ਕਰਕੇ ਚਾਰਜਸ਼ੀਟ ਕੋਰਟ ਵਿਚ ਫਾਈਲ ਕਰ ਦਿੱਤੀ ਸੀ। 

ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


 


shivani attri

Content Editor

Related News