... ਤਾਂ ਇਸ ਕਰਕੇ ਮੇਲੇ ''ਚ ਨੀਰਜ ਨੇ ਸਰਬਜੀਤ ਨੂੰ ਉਤਾਰਿਆ ਸੀ ਮੌਤ ਦੇ ਘਾਟ

Saturday, Feb 15, 2020 - 06:33 PM (IST)

... ਤਾਂ ਇਸ ਕਰਕੇ ਮੇਲੇ ''ਚ ਨੀਰਜ ਨੇ ਸਰਬਜੀਤ ਨੂੰ ਉਤਾਰਿਆ ਸੀ ਮੌਤ ਦੇ ਘਾਟ

ਜਲੰਧਰ (ਮ੍ਰਿਦੁਲ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੂਟਾ ਮੰਡੀ ਵਿਖੇ ਕਤਲ ਕੀਤੇ ਗਏ ਟੈਟੂ ਆਰਟਿਸਟ ਸਰਬਜੀਤ ਉਰਫ ਚੀਮਾ ਦੇ ਮਾਮਲੇ 'ਚ ਮੁੱਖ ਮੁਲਜ਼ਮ ਨੀਰਜ ਨੇ ਪੁਲਸ ਸਾਹਮਣੇ ਕਤਲ ਕਰਨ ਬਾਰੇ ਖੁਲਾਸਾ ਕੀਤਾ ਹੈ। ਪੁੱਛਗਿੱਛ 'ਚ ਨੀਰਜ ਨੇ ਦੱਸਿਆ ਕਿ ਸਰਬਜੀਤ ਨੇ ਪਹਿਲਾਂ ਉਨ੍ਹਾਂ ਨਾਲ ਸ਼ਰਾਬ ਪੀਤੀ ਅਤੇ ਬਾਅਦ 'ਚ ਜਦੋਂ ਨੀਰਜ ਨੇ ਫਿਰ ਤੋਂ ਪੈੱਗ ਲਗਾਉਣ ਲਈ ਕਿਹਾ ਤਾਂ ਮਨ੍ਹਾ ਕਰਨ 'ਤੇ ਗੁੱਸੇ 'ਚ ਆ ਕੇ ਡਰਾਉਣ ਲਈ ਸਰਜੀਕਲ ਬਲੇਡ ਕੱਢਿਆ ਸੀ ਅਤੇ ਫਿਰ ਬਾਅਦ 'ਚ ਉਸ ਨੂੰ ਖੁਦ ਪਤਾ ਨਹੀਂ ਲੱਗਾ ਕਿ ਕਦੋਂ ਉਸ ਕੋਲੋਂ ਸਰਬਜੀਤ ਦੇ ਗਲੇ 'ਚ ਬਲੇਡ ਲੱਗ ਗਿਆ।

ਦਰਅਸਲ ਸਰਜੀਕਲ ਬਲੇਡ ਨਾਲ ਸਰਬਜੀਤ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਸ ਨੇ ਮੁੱਖ ਮੁਲਜ਼ਮ ਨੀਰਜ, ਉਸ ਦੇ ਸਾਥੀ ਜੋਗੀ, ਸਾਹਿਲ ਅਤੇ ਕੁੰਦਨ ਲਾਲ ਦਾ 2 ਦਿਨ ਦਾ ਰਿਮਾਂਡ ਲਿਆ ਹੈ। ਹਾਲਾਂਕਿ ਇਨ੍ਹਾਂ ਮੁਲਜ਼ਮਾਂ 'ਚੋਂ ਮੁੱਖ ਮੁਲਜ਼ਮ ਨੀਰਜ ਅਤੇ ਜੋਗੀ ਨੇ ਪਹਿਲਾਂ ਹੀ ਕੋਰਟ 'ਚ ਸਿਰੰਡਰ ਕਰ ਦਿੱਤਾ ਸੀ। ਜਿੱਥੇ ਪੁਲਸ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।

PunjabKesari

ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਦੀ ਸੁਪਰਵਿਜ਼ਨ 'ਚ ਐੱਸ. ਐੱਚ. ਓ. ਸੁਰਜੀਤ ਸਿੰਘ ਦੀ ਟੀਮ ਛਾਪੇਮਾਰੀ ਕਰ ਰਹੀ ਸੀ ਤਾਂ ਪੁਲਸ ਨੇ ਮੁਲਜ਼ਮ ਸਾਹਿਲ ਅਤੇ ਕੁੰਦਨ ਲਾਲ ਨੂੰ ਛਾਪੇਮਾਰੀ ਕਰਕੇ ਫੜ ਲਿਆ ਸੀ ਪਰ ਦੂਜੇ ਪਾਸੇ ਮੁੱਖ ਮੁਲਜ਼ਮ ਨੀਰਜ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਉਸ ਦੇ ਅਤੇ ਉਸ ਦੇ ਦੋਸਤ ਰੋਹਨ ਕੁਮਾਰ ਉਰਫ ਜੋਗੀ ਵੱਲੋਂ ਕੋਰਟ 'ਚ ਸਿਰੰਡਰ ਕਰਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲਿਆ ਗਿਆ।

PunjabKesari

ਦੂਜੇ ਪਾਸੇ ਪੁਲਸ ਜਦੋਂ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤਾਂ ਮੁੱਖ ਮੁਲਜ਼ਮ ਦੇ ਦੋਸਤ ਸਾਹਿਲ ਅਤੇ ਨੀਰਜ ਦੇ ਰਿਸ਼ਤੇਦਾਰ ਕੁੰਦਨ ਲਾਲ ਜੋ ਕਿ ਮੂਲ ਤੌਰ 'ਤੇ ਹਿਮਾਚਲ ਆਇਆ ਸੀ ਤਾਂ ਉਸ ਨੂੰ ਵੀ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਜਾਂਚ 'ਚ ਮੁੱਖ ਮੁਲਜ਼ਮ ਨੀਰਜ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਰਾਬ ਦੇ ਨਸ਼ੇ 'ਚ ਲੜਾਈ ਝਗੜੇ ਦੌਰਾਨ ਸਿਰਫ ਇੰਨੀ ਗੱਲ ਲਈ ਲੜਾਈ ਇੰਨੀ ਵਧ ਗਈ ਕਿ ਉਸ ਨੇ ਪਹਿਲਾਂ ਤਾਂ ਸਾਡੇ ਨਾਲ ਸ਼ਰਾਬ ਪੀਤੀ ਅਤੇ ਬਾਅਦ 'ਚ ਦੋਬਾਰਾ ਜਦੋਂ ਕਿਹਾ ਕਿ ਇਕ ਹੋਰ ਪੈੱਗ ਲਾਏ ਤਾਂ ਉਸ ਨੇ ਮਨ੍ਹਾ ਕਰ ਦਿੱਤਾ, ਜਿਸ ਨੂੰ ਲੈ ਕੇ ਸ਼ਰਾਬ ਦੇ ਨਸ਼ੇ 'ਚ ਉਸ ਨੇ ਡਰਾਉਣ ਲਈ ਬਲੇਡ ਕੱਢਿਆ ਸੀ ਪਰ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਰਬਜੀਤ ਦੇ ਗਲੇ 'ਤੇ ਬਲੇਡ ਵੱਜ ਗਿਆ। ਅਚਾਨਕ ਜਦੋਂ ਉਹ ਹੇਠਾਂ ਡਿੱਗਿਆ ਅਤੇ ਖੂਨ ਵਗਣ ਲੱਗਾ ਤਾਂ ਉਹ ਡਰ ਕੇ ਫਰਾਰ ਹੋ ਗਏ।

ਵਾਰਦਾਤ 'ਚ ਵਰਤਿਆ ਸਰਜੀਕਲ ਬਲੇਡ ਵੀ ਪੁਲਸ ਨੇ ਕੀਤਾ ਬਰਾਮਦ
ਉਥੇ ਹੀ ਦੂਜੇ ਪਾਸੇ ਪੁਲਸ ਨੇ ਨੀਰਜ ਦੇ ਪ੍ਰੋਡਕਸ਼ਨ ਵਾਰੰਟ ਦੌਰਾਨ ਨੀਰਜ ਵੱਲੋਂ ਵਾਰਦਾਤ 'ਚ ਵਰਤਿਆ ਗਿਆ ਸਰਜੀਕਲ ਬਲੇਡ ਵੀ ਬਰਾਮਦ ਕਰ ਲਿਆ ਹੈ ਅਤੇ ਉਸ ਵੱਲੋਂ ਵਾਰਦਾਤ ਤੋਂ ਬਾਅਦ ਕਿਹੜੇ-ਕਿਹੜੇ ਠਿਕਾਣਿਆਂ 'ਤੇ ਦੋਸਤਾਂ ਦੇ ਨਾਲ ਰੁਕਿਆ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News