ਜਲੰਧਰ 'ਚ ਮੇਲੇ ਦੌਰਾਨ ਵਾਪਰੀ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ

Monday, Feb 10, 2020 - 06:30 PM (IST)

ਜਲੰਧਰ 'ਚ ਮੇਲੇ ਦੌਰਾਨ ਵਾਪਰੀ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜਲੰਧਰ (ਮ੍ਰਿਦੁਲ)— ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਦੇਰ ਰਾਤ ਦੋਸਤਾਂ ਵਿਚਾਲੇ ਹੋਈ ਬਹਿਸ ਦੌਰਾਨ ਇਕ ਨੌਜਵਾਨ ਦਾ ਸਰਜੀਕਲ ਬਲੇਡ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਰਬਜੀਤ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸਤਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਦੌਰਾਨ 22 ਸਾਲ ਦੇ ਨੀਰਜ ਨੇ ਆਪਣੇ ਦੋਸਤ ਅਤੇ ਗੁਆਂਢੀ ਸਰਬਜੀਤ (26) ਦੇ ਗਲੇ 'ਤੇ ਸਰਜੀਕਲ ਬਲੇਡ ਮਾਰ ਦਿੱਤਾ। ਇਸ ਹਮਲੇ 'ਚ ਸਰਬਜੀਤ ਜ਼ਿਆਦਾ ਖੂਨ ਵਹਿਣ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਦੱਸਣਯੋਗ ਹੈ ਕਿ ਸਰਬਜੀਤ ਆਪਣੇ ਭਰਾ ਅਤੇ ਦੋਸਤਾਂ ਦੇ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੇਲਾ ਦੇਖਣ ਲਈ ਫਿਲੌਰ ਤੋਂ ਆਇਆ ਸੀ। ਮੇਲੇ 'ਚ ਨੀਰਜ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ। ਇਹ ਬਹਿਸ ਇੰਨੀ ਵੱਧ ਗਈ ਕਿ ਨੀਰਜ ਨੇ ਸ਼ਰਾਬ ਦੇ ਨਸ਼ੇ 'ਚ ਹੱਥੋਪਾਈ ਤੋਂ ਬਾਅਦ ਫੋਨ ਕਰਕੇ ਆਪਣੇ ਦੋਸਤਾਂ ਨੂੰ ਬੁਲਾ ਲਿਆ। ਇਸ ਦੌਰਾਨ ਨੀਰਜ ਨੇ ਸਰਬਜੀਤ ਦੀ ਗਰਦਨ 'ਤੇ ਬਲੇਡ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ 'ਚ ਸਰਬਜੀਤ ਨੂੰ ਗਲੋਬਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਥਾਣਾ 6 ਨਬੰਰ ਦੀ ਪੁਲਸ ਨੇ ਜਾਂਚ ਉਪਰੰਤ ਨੀਰਜ 'ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਨੀਰਜ ਅਜੇ ਫਰਾਰ ਚੱਲ ਰਿਹਾ ਹੈ, ਜਦਕਿ ਉਸ ਦੇ ਪਰਿਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News