ਮਨੀਲਾ ਤੋਂ ਦੁਖ਼ਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

01/07/2022 4:07:31 PM

ਨੱਥੂਵਾਲਾ ਗਰਬੀ (ਰਾਜਵੀਰ)- ਪਿੰਡ ਪੰਜਗਰਾਈਂ ਖ਼ੁਰਦ ਦੇ ਵਾਸੀ 24 ਸਾਲਾ ਨੌਜਵਾਨ ਜਗਮੀਤ ਸਿੰਘ ਪੁੱਤਰ ਬਲਬੀਰ ਸਿੰਘ ਜੱਟ ਸਿੱਖ ਦਾ ਬੀਤੇ ਕੱਲ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਬਹੁਤ ਹੀ ਦੁਖ਼ਦਾਇਕ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋ: ਪਰਗਟ ਸਿੰਘ ਦੀ ਸਿੱਧੂ ਤੋਂ ਬਣਨ ਲੱਗੀ ਦੂਰੀ, ਖ਼ਫ਼ਾ ਹੋਣ ਮਗਰੋਂ ਹਾਈਕਮਾਨ ਤਕ ਫਿਰ ਪਹੁੰਚਾਈ ਸ਼ਿਕਾਇਤ

ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਮਾਮਾ ਹਰਜਿੰਦਰ ਸਿੰਘ ਵਾਸੀ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਜਗਮੀਤ ਸਿੰਘ ਨੇ 18-19 ਸਾਲ ਤੱਕ ਦਾ ਬਚਪਨ ਦਾ ਸਫ਼ਰ ਆਪਣੇ ਨਾਨਕੇ ਪਿੰਡ ਲੰਗੇਆਣਾ ਪੁਰਾਣਾ ਵਿਚ ਹੀ ਗੁਜ਼ਾਰਿਆ ਸੀ ਅਤੇ 5 ਸਾਲ ਪਹਿਲਾਂ ਪਾਪੀ ਪੇਟ ਦੀ ਖ਼ਾਤਰ ਕਮਾਈ ਕਰਨ ਵਾਸਤੇ ਵਿਦੇਸ਼ਾਂ ਦੀ ਧਰਤੀ ਮਨੀਲਾ ਵਿਖੇ ਚਲਾ ਗਿਆ ਸੀ, ਜੋ ਬੀਤੇ ਕੱਲ ਸ਼ਾਮ ਨੂੰ ਆਪਣੇ ਧੰਦੇ ਨੂੰ ਲੈ ਕੇ ਦੁਕਾਨਾਂ ਤੋਂ ਉਗਰਾਹੀ ਕਰ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਦੀ ਬਾਅਦ ਵਿਚ ਹਸਪਤਾਲ ਜਾ ਕੇ ਮੌਤ ਹੋ ਗਈ ਹੈ।
ਇਸ ਘਟਨਾ ਬਾਰੇ ਉਨ੍ਹਾਂ ਨੂੰ ਮ੍ਰਿਤਕ ਦੇ ਕਿਸੇ ਨਜ਼ਦੀਕੀ ਸਾਥੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਮ੍ਰਿਤਕ ਦੋ ਭਰਾ ਸਨ ਅਤੇ ਅਜੇ ਕੁਆਰਾ ਹੀ ਸੀ। ਇਸ ਵਾਪਰੀ ਘਟਨਾ ਨਾਲ ਪੂਰੇ ਇਲਾਕੇ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ 'ਤੇ ਫਟਿਆ ਕੋਰੋਨਾ ਬੰਬ, ਇਟਲੀ ਤੋਂ ਆਏ 125 ਯਾਤਰੀ ਨਿਕਲੇ ਪਾਜ਼ੇਟਿਵ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News