ਸ਼ਰਾਬ ਦੇ ਪੈਸੇ ਨਾ ਦੇਣੇ ਨੌਜਵਾਨ ਨੂੰ ਪਏ ਮਹਿੰਗੇ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦਿੱਤੀ ਭਿਆਨਕ ਮੌਤ

Sunday, Aug 30, 2020 - 10:59 PM (IST)

ਸ਼ਰਾਬ ਦੇ ਪੈਸੇ ਨਾ ਦੇਣੇ ਨੌਜਵਾਨ ਨੂੰ ਪਏ ਮਹਿੰਗੇ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦਿੱਤੀ ਭਿਆਨਕ ਮੌਤ

ਜਲੰਧਰ (ਸ਼ੋਰੀ)— ਕਾਲਾ ਸੰਘਿਆਂ ਰੋਡ ਸਥਿਤ ਈਸ਼ਵਰ ਕਾਲੋਨੀ 'ਚ ਸ਼ਰਾਬ ਦੇ ਲਏ ਪੈਸੇ ਦੇਣ ਤੋਂ ਮਨ੍ਹਾ ਕਰਨ 'ਤੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੌਰਵ ਪੁੱਤਰ ਤਰਸੇਮ ਲਾਲ ਵਜੋ ਹੋਈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਰਾਬ ਦੇ ਪੈਸੇ ਨਾ ਦੇਣ 'ਤੇ ਹੋਈ ਬਹਿਸ ਦੌਰਾਨ ਉਕਤ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਉਪਰੰਤ ਛੱਤ ਉਪਰੋਂ ਸੁੱਟ ਦਿੱਤਾ ਸੀ, ਜਿ ਕਾਰਨ ਉਕਤ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਹੋਣ ਉਪਰੰਤ ਉਕਤ ਨੌਜਵਾਨ ਦੀ ਮੌਤ ਹੋ ਗਈ ਸੀ। ਮੌਤ ਹੋਣ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਦਰਜ ਕੇਸ 'ਚ ਧਾਰਾ 302 ਵੀ ਜੋੜ ਦਿੱਤੀ ਹੈ।

ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ

ਮ੍ਰਿਤਕ ਸੌਰਵ ਪੁੱਤਰ ਤਰਸੇਮ ਲਾਲ ਨਿਵਾਸੀ ਮਕਾਨ ਨੰਬਰ 17 ਈਸ਼ਵਰ ਕਾਲੋਨੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਉਪਰੰਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦਾ ਉਨ੍ਹਾਂ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ।ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਦੱਸਿਆ ਕਿ ਸੌਰਵ ਦੇ ਪਿਤਾ ਤਰਸੇਮ ਲਾਲ ਪੁੱਤਰ ਆਨੰਦ ਲਾਲ ਦੇ ਬਿਆਨਾਂ 'ਤੇ ਪਹਿਲਾਂ ਹੀ ਕੇਸ ਦਰਜ ਕਰ ਲਿਆ ਗਿਆ ਸੀ। ਹੱਤਿਆ ਦੇ ਦੋਸ਼ੀ ਦੀਪਕ ਸੋਂਧੀ ਪੁੱਤਰ ਰਮੇਸ਼ ਚੰਦਰ ਨਿਵਾਸੀ ਮਕਾਨ ਨੰਬਰ 219 ਈਸ਼ਵਰ ਨਗਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਪੁਲਸ ਨੂੰ ਦੀਪਕ ਦਾ ਕਿਰਾਏਦਾਰ ਲੱਕੀ ਅਤੇ ਅਣਪਛਾਤਾ ਨੌਜਵਾਨ ਲੋੜੀਂਦਾ ਹੈ।

ਇਹ ਵੀ ਪੜ੍ਹੋ ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦਾ ਧਮਾਕਾ, 200 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਦੀਪਕ ਨੂੰ ਪੁਲਸ ਨੇ ਜੈਨਾ ਨਗਰ ਬਸਤੀ ਸ਼ੇਖ ਦੇ ਸ਼ਮਸ਼ਾਨਘਾਟ ਨੇੜਿਓਂ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਉਹ ਉਸ ਕੋਲੋਂ ਪੈਸੇ ਲੈ ਕੇ ਦਿੱਲੀ ਫਰਾਰ ਹੋ ਸਕੇ। ਇਸ ਦੇ ਨਾਲ ਹੀ ਪੁਲਸ ਨੇ ਵਾਰਦਾਤ 'ਚ ਵਰਤਿਆ ਤੇਜ਼ਧਾਰ ਹਥਿਆਰ, ਜੋਕਿ ਦੀਪਕ ਨੇ ਲੁਕਾਇਆ ਹੋਇਆ ਸੀ, ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ

ਇਹ ਵੀ ਪੜ੍ਹੋ:  ਨਾਕੇ ਦੌਰਾਨ ASI ''ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ  (ਵੀਡੀਓ)


author

shivani attri

Content Editor

Related News