ਲੁਧਿਆਣਾ ''ਚ ਦਿਲ ਕੰਬਾਊ ਵਾਰਦਾਤ, ਕਹੀ ਮਾਰ ਕੇ 14 ਸਾਲਾਂ ਦੇ ਮੁੰਡੇ ਦਾ ਕਤਲ

Saturday, Sep 12, 2020 - 09:07 AM (IST)

ਲੁਧਿਆਣਾ ''ਚ ਦਿਲ ਕੰਬਾਊ ਵਾਰਦਾਤ, ਕਹੀ ਮਾਰ ਕੇ 14 ਸਾਲਾਂ ਦੇ ਮੁੰਡੇ ਦਾ ਕਤਲ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਅਧੀਨ ਆਉਂਦੇ ਪਿੰਡ ਕੰਡਿਆਨਾ ਕਲਾਂ ਦੀ ਬਸਤੀ ਬਾਜ਼ੀਗਰ 'ਚ ਉਸ ਸਮੇਂ ਦਿਲ ਕੰਬਾਊ ਵਾਰਦਾਤ ਵਾਪਰੀ, ਜਦੋਂ ਇਕ 14 ਸਾਲਾਂ ਦੇ ਮੁੰਡੇ ਦੇ ਸਿਰ ’ਚ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਥਾਣਾ ਮਿਹਰਬਾਨ ਦੀ ਪੁਲਸ ਪੁੱਜੀ।

ਇਹ ਵੀ ਪੜ੍ਹੋ : ਕੈਪਟਨ ਦੇ ਦਿਲ ਨੂੰ ਭਾਅ ਗਈ ਗੋਲਗੱਪੇ ਵੇਚਣ ਵਾਲੇ ਮੁੰਡੇ ਦੀ ਵੀਡੀਓ, ਕੀਤਾ ਵੱਡਾ ਐਲਾਨ

ਇਸ ਸਬੰਧੀ ਮੌਕੇ ’ਤੇ ਏ. ਸੀ. ਪੀ. ਦਵਿੰਦਰ ਕੁਮਾਰ ਚੌਧਰੀ ਸਿੰਘ ਗੋਪੀ (14) ਪੁੱਤਰ ਮੱਖਣ ਸਿੰਘ ਪਿੰਡ 'ਚ ਆਪਣੇ ਖੇਤ 'ਚ ਫਸਲ ਨੂੰ ਪਾਣੀ ਲਾ ਰਿਹਾ ਸੀ ਕਿ ਇਸੇ ਪਿੰਡ ਦਾ ਰਹਿਣ ਵਾਲਾ ਸਰੂਪ ਰਾਮ ਰੂਪਾ (30) ਆ ਗਿਆ, ਜਿਸ ਦੀ ਗੁਰਪ੍ਰੀਤ ਦੇ ਨਾਲ ਖੇਤ 'ਚ ਪਾਣੀ ਲਾਉਣ ਨੂੰ ਲੈ ਕੇ ਬਹਿਸ ਹੋਣ ਲੱਗੀ, ਜਿਸ ਤੋਂ ਬਾਅਦ ਸਰੂਪ ਰਾਮ ਨੇ ਗੁਰਪ੍ਰੀਤ ਦੇ ਹੱਥ 'ਚ ਫੜ੍ਹੀ ਹੋਈ ਕਹੀ ਨੂੰ ਖੋਹ ਕੇ ਗੁਰਪ੍ਰੀਤ ਦੇ ਸਿਰ ’ਤੇ ਤਿੰਨ ਵਾਰ ਕੀਤੇ ਅਤੇ ਉਸ ਨੂੰ ਲਹੂ-ਲੁਹਾਨ ਕਰ ਕੇ ਸੁੱਟ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : 'ਕੰਗਨਾ ਰਣੌਤ' ਦੇ ਹੱਕ 'ਚ ਉਤਰਿਆ ਜੇਲ੍ਹ 'ਚ ਬੰਦ ਇਹ 'ਗੈਂਗਸਟਰ', ਦਿੱਤੀ ਭਿਆਨਕ ਬਦਲੇ ਦੀ ਧਮਕੀ

ਕੁੱਝ ਸਮੇਂ ਬਾਅਦ ਗੁਰਪ੍ਰੀਤ ਦਾ ਇਕ ਰਿਸ਼ਤੇਦਾਰ ਉੱਥੇ ਆਇਆ ਤਾਂ ਦੇਖਿਆ ਉਹ ਖੂਨ ਨਾਲ ਲੱਥਪਥ ਹੇਠਾਂ ਡਿੱਗਿਆ ਪਿਆ ਸੀ, ਜਿਸ ਨੇ ਰੌਲਾ ਪਾ ਕੇ ਲੋਕਾਂ ਨੂੰ ਉੱਥੇ ਬੁਲਾਇਆ ਤੇ ਗੁਰਪ੍ਰੀਤ ਨੂੰ ਜ਼ਖ਼ਮੀਂ ਹਾਲਤ 'ਚ ਚੁੱਕ ਕੇ ਹਸਪਤਾਲ ਲੈ ਗਏ, ਇੱਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਏ. ਸੀ. ਪੀ. ਚੌਧਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਟਰਮ ਲਈ ਮੁਰਦਾ ਘਰ ’ਚ ਰਖਵਾ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਦੇ ਬਿਆਨ ’ਤੇ ਸਰੂਪ ਰਾਮ ਰੂਪਾ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ 2 ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਨੂੰ ਲੈ ਕੇ 'ਕੈਪਟਨ' ਦੀ ਨੌਜਵਾਨਾਂ ਨੂੰ ਖ਼ਾਸ ਅਪੀਲ, ਜਾਣੋ ਕੀ ਬੋਲੇ
ਇਕਲੌਤਾ ਬੇਟਾ ਸੀ ਗੁਰਪ੍ਰੀਤ ਸਿੰਘ
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਚਾਚਾ ਰਾਜਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਇਕ ਛੋਟੀ ਭੈਣ ਹੈ ਅਤੇ ਉਹ ਪਰਿਵਾਰ ਦਾ ਇਕਲੌਤਾ ਬੇਟਾ ਸੀ, ਜੋ ਕਿ 9ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਮੁਲਜ਼ਮ ਸਰੂਪ ਰਾਮ ਨਸ਼ਾ ਕਰਨ ਦਾ ਆਦੀ ਵੀ ਹੈ, ਜੋ ਪਿੰਡ 'ਚ ਪੀਰਾਂ ਦੀ ਦਰਗਾਹ ’ਤੇ ਬੈਠਾ ਰਹਿੰਦਾ ਸੀ ਅਤੇ ਉੱਥੇ ਭੰਗ ਪੀਂਦਾ ਰਹਿੰਦਾ ਸੀ।

 


 


author

Babita

Content Editor

Related News