ਟਾਂਡਾ ਦੇ ਨੌਜਵਾਨ ਦਾ ਅਮਰੀਕਾ 'ਚ ਕਤਲ

Saturday, Dec 29, 2018 - 06:41 PM (IST)

ਟਾਂਡਾ ਦੇ ਨੌਜਵਾਨ ਦਾ ਅਮਰੀਕਾ 'ਚ ਕਤਲ

ਟਾਂਡਾ (ਵਰਿੰਦਰ ਪੰਡਿਤ,ਕੁਲਦੀਸ਼)— ਅਮਰੀਕਾ ਦੇ ਪੇਂਸਿਲਵੇਨੀਆਂ (ਨਜ਼ਦੀਕ ਨਿਊ ਜਰਸੀ) 'ਚ ਮਿਆਣੀ ਦੇ ਨੌਜਵਾਨ ਦਾ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਿਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਵਾਰਡ 3 ਮਿਆਣੀ ਦੇ ਰੂਪ 'ਚ ਹੋਈ ਹੈ। ਵਾਰਦਾਤ 28 ਦਸੰਬਰ ਦੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਪਰਿਵਾਰ ਨੂੰ ਬੀਤੀ ਰਾਤ ਮਿਲੀ। 

PunjabKesari


7 ਸਾਲ ਪਹਿਲਾਂ ਗਿਆ ਸੀ ਅਮਰੀਕਾ
ਦੱਸਣਯੋਗ ਹੈ ਕਿ ਅਮਨਦੀਪ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ। ਮ੍ਰਿਤਿਕ ਦੀ ਮਾਂ ਬਲਵਿੰਦਰ ਕੌਰ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਇਹ ਮਨਹੂਸ ਖਬਰ ਉਨ੍ਹਾਂ ਨੂੰ ਅਮਰੀਕਾ 'ਚ ਰਹਿ ਰਹੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਦਿੱਤੀ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਿਨ੍ਹਾਂ ਹਲਾਤਾਂ 'ਚ ਹੋਇਆ ਹੈ। ਅਮਨਦੀਪ ਅਜੇ ਕੁਆਰਾ ਸੀ।

PunjabKesari


author

shivani attri

Content Editor

Related News