ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
Wednesday, Sep 30, 2020 - 09:41 PM (IST)
ਜਲੰਧਰ (ਸੋਨੂੰ)— ਜਲੰਧਰ ਕੈਂਟ ਦੇ ਲਾਲ ਕੁਰਤੀ ਬਾਜ਼ਾਰ 'ਚ ਕਤਲ ਕੀਤੇ ਗਏ 17 ਸਾਲਾ ਅਰਮਾਨ ਦੇ ਮਾਮਲੇ 'ਚ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ। ਦਰਅਸਲ ਅਰਮਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਅਰਮਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਉਸ ਦੇ ਕਾਤਲ ਦੋਸਤ ਵੱਲੋਂ ਹੀ ਬਣਾਇਆ ਗਿਆ ਹੈ। ਅਰਮਾਨ ਨੂੰ ਕਤਲ ਕਰਨ ਤੋਂ ਪਹਿਲਾਂ ਉਸ ਦੇ ਦੋਸਤ ਨੇ ਇਕ ਵੀਡੀਓ ਬਣਾਈ, ਜਿਸ 'ਚ ਉਸ ਦਾ ਦੋਸਤ ਅਰਮਾਨ ਦੇ ਸਿਰ ਅਤੇ ਚਿਹਰੇ 'ਤੇ ਬੈਟ ਨਾਲ ਹਮਲਾ ਕਰਦਾ ਹੈ ਅਤੇ ਉਸ ਦਾ ਗਲਾ ਘੁੱਟ ਦਿੰਦਾ ਹੈ।
ਇਹ ਵੀ ਪੜ੍ਹੋ: ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਅਰਮਾਨ ਅਤੇ ਉਸ ਦਾ ਦੋਸਤ ਮਜ਼ਾਕ 'ਚ ਕਤਲ ਦੀ ਵੀਡੀਓ ਬਣਾ ਰਹੇ ਹਨ। ਅਰਮਾਨ ਕੁਰਸੀ 'ਤੇ ਬੈਠਾ ਨਜ਼ਰ ਆਉਂਦਾ ਹੈ ਅਤੇ ਉਸ ਦਾ ਦੋਸਤ ਪਿੱਛੋਂ ਆ ਕੇ ਉਸ ਦੇ ਸਿਰ ਅਤੇ ਚਿਹਰੇ 'ਤੇ ਬੈਟ ਨਾਲ ਹਮਲਾ ਕਰ ਦਿੰਦਾ ਹੈ। ਹਾਸੇ 'ਚ ਬਣਾਈ ਵੀਡੀਓ ਜ਼ਰੀਏ ਹੀ ਉਸ ਦੇ ਦੋਸਤ ਨੇ ਯੋਜਨਾਬੰਦ ਤਰੀਕੇ ਨਾਲ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ। ਬਣਾਈ ਗਈ ਇਸ ਵੀਡੀਓ ਨੂੰ ਲੈ ਕੇ ਅਰਮਾਨ ਨੂੰ ਕੀ ਪਤਾ ਸੀ ਕਿ ਉਸ ਦਾ ਦੋਸਤ ਉਸੇ ਵੀਡੀਓ ਨੂੰ ਸਚ 'ਚ ਅੰਜਾਮ ਦੇ ਕੇ ਉਸ ਦਾ ਕਤਲ ਕਰ ਦੇਵੇਗਾ।
ਸਿਰਫ 24 ਘੰਟਿਆਂ 'ਚ ਹੀ ਪੁਲਸ ਨੇ ਅਰਮਾਨ ਕਤਲ ਕੇਸ ਕੀਤਾ ਸੀ ਟ੍ਰੇਸ
ਲਾਲ ਕੁੜਤੀ ਬਾਜ਼ਾਰ, ਜਲੰਧਰ ਕੈਂਟ 'ਚ ਸੋਮਵਾਰ ਨੂੰ ਐੱਨ. ਆਰ. ਆਈ. ਦਵਿੰਦਰ ਕੁਮਾਰ ਦੇ 17 ਸਾਲ ਦੇ ਕੇ. ਵੀ.-4 'ਚ 12ਵੀਂ ਕਲਾਸ 'ਚ ਪੜ੍ਹਦੇ ਬੇਟੇ ਅਰਮਾਨ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਕਮਿਸ਼ਨਰੇਟ ਪੁਲਸ ਨੇ ਸਿਰਫ 24 ਘੰਟਿਆਂ 'ਚ ਹੀ ਗ੍ਰਿਫ਼ਤਾਰ ਕਰ ਲੈਣ 'ਚ ਸਫ਼ਲਤਾ ਹਾਸਲ ਕੀਤੀ। ਉਕਤ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਅਰਮਾਨ ਦਾ ਹੱਤਿਆਰਾ ਕੋਈ ਹੋਰ ਨਹੀਂ ਸਗੋਂ ਉਸ ਦਾ ਆਪਣਾ ਹੀ ਇਕ ਨਾਬਾਲਗ ਦੋਸਤ ਹੈ, ਜੋ ਕਿ ਇਕ ਕੁੜੀ ਨੂੰ ਪਸੰਦ ਕਰਦਾ ਸੀ ਜਦ ਕਿ ਉਹ ਕੁੜੀ ਅਰਮਾਨ ਨੂੰ ਪਸੰਦ ਕਰਦੀ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ
ਇਸੇ ਵਜ੍ਹਾ ਨਾਲ ਉਹ ਅਰਮਾਨ ਦਾ ਦੁਸ਼ਮਣ ਬਣ ਗਿਆ ਅਤੇ ਬੈਟ ਨਾਲ ਉਸ ਦੇ ਸਿਰ ਅਤੇ ਚਿਹਰੇ 'ਤੇ ਹਮਲਾ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਕਮਿਸ਼ਨਰ ਨੇ ਇਸ ਕਤਲ ਕੇਸ ਨੂੰ ਕੁਝ ਹੀ ਸਮੇਂ 'ਚ ਟ੍ਰੇਸ ਕਰਨ 'ਚ ਮੁੱਖ ਤੌਰ 'ਤੇ ਭੂਮਿਕਾ ਨਿਭਾਉਣ ਵਾਲੇ ਏ. ਸੀ. ਪੀ. ਜਲੰਧਰ ਕੈਂਟ (ਸਬ-ਡਿਵੀਜ਼ਨ-5) ਮੇਜਰ ਸਿੰਘ ਅਤੇ ਥਾਣਾ ਜਲੰਧਰ ਕੈਂਟ ਦੇ ਮੁਖੀ ਇੰਸਪੈਕਟਰ ਰਾਮਪਾਲ ਸਮੇਤ ਹੋਰ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਵੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: 14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਅਰਮਾਨ ਦੇ ਦਾਦਾ ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਥਾਣਾ ਜਲੰਧਰ ਕੈਂਟ 'ਚ ਆਈ. ਪੀ. ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਰਮਾਨ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼
ਜਦੋਂ ਘਟਨਾ ਵਾਪਰੀ ਅਰਮਾਨ ਘਰ 'ਚ ਸੀ ਇਕੱਲਾ
ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਅਰਮਾਨ ਘਰ 'ਚ ਇਕੱਲਾ ਸੀ, ਜਿਸ ਬਾਰੇ ਉਸ ਦੇ ਦੋਸਤ ਨੂੰ ਜਾਣਕਾਰੀ ਸੀ, ਜਿਸ ਨੇ ਉਸ ਨੂੰ ਮਾਰਨ ਦੀ ਪੂਰੀ ਯੋਜਨਾ ਬਣਾਈ ਹੋਈ ਸੀ ਅਤੇ ਇਸੇ ਯੋਜਨਾ ਤਹਿਤ ਉਹ ਅਰਮਾਨ ਦੇ ਘਰ 'ਚ ਚਲਾ ਗਿਆ। ਅਰਮਾਨ ਦੀ ਮਾਂ ਅਤੇ ਭੈਣ ਹਿਮਾਚਲ ਗਈਆਂ ਹੋਈਆਂ ਸਨ। ਪਿਤਾ ਫਰਾਂਸ 'ਚ ਰਹਿੰਦੇ ਹਨ। ਦਾਦਾ-ਦਾਦੀ ਅਰਮਾਨ ਦੇ ਘਰ ਤੋਂ ਥੋੜ੍ਹਾ ਦੂਰ ਵੱਖਰੇ ਘਰ 'ਚ ਰਹਿੰਦੇ ਹਨ। ਦਾਦਾ ਅਸ਼ੋਕ ਕੁਮਾਰ ਜਦੋਂ ਸ਼ਾਮ ਦੇ ਸਮੇਂ ਅਰਮਾਨ ਨੂੰ ਮਿਲਣ ਉਸ ਦੇ ਘਰ ਪੁੱਜੇ ਤਾਂ ਅਰਮਾਨ ਖੂਨ ਨਾਲ ਲਥਪਥ ਜ਼ਮੀਨ 'ਤੇ ਪਿਆ ਹੋਇਆ ਸੀ ਅਤੇ ਉਸ ਦਾ ਕਤਲ ਕਰਨ ਵਾਲਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਮੁਲਜ਼ਮ ਨੂੰ ਬੁੱਧਵਾਰ ਸਵੇਰੇ ਥਾਣਾ ਕੈਂਟ ਦੀ ਪੁਲਸ ਮਾਣਯੋਗ ਅਦਾਲਤ 'ਚ ਪੇਸ਼ ਕਰੇਗੀ।
ਨਾਬਾਲਗ ਹੋਣ ਕਾਰਨ ਨਾਂ ਅਤੇ ਪਤਾ ਗੁਪਤ ਰੱਖਿਆ
ਕਮਿਸ਼ਨਰੇਟ ਪੁਲਸ ਨੇ ਮੁਲਜ਼ਮ ਦੇ ਨਾਬਾਲਗ ਹੋਣ ਕਾਰਨ ਉਸ ਦਾ ਨਾਂ ਅਤੇ ਪਤਾ ਜਨਤਕ ਨਹੀਂ ਕੀਤਾ। ਨਾ ਮੀਡੀਆ ਨੂੰ ਉਸ ਦੀ ਤਸਵੀਰ ਦਿੱਤੀ। ਮੁਲਜ਼ਮ ਦੀ ਉਮਰ ਵੀ 16-17 ਸਾਲ ਦੇ ਵਿਚ ਹੀ ਦੱਸੀ ਜਾ ਰਹੀ ਹੈ। ਅਰਮਾਨ ਅਤੇ ਮੁਲਜ਼ਮ ਪਹਿਲਾਂ ਇਕੱਠੇ ਹੀ ਪੜ੍ਹਦੇ ਸਨ। ਬਾਅਦ 'ਚ ਵੱਖਰੇ ਹੋ ਗਏ। ਹੱਤਿਆ ਦਾ ਕਾਰਨ ਬਣੀ ਲੜਕੀ ਵੀ ਉਨ੍ਹਾਂ ਦੇ ਨਾਲ ਹੀ ਪੜ੍ਹਦੀ ਸੀ।
ਗ੍ਰਿਫ਼ਤਾਰ ਮੁਲਜ਼ਮ ਬੋਲਿਆ, 'ਨਹੀਂ ਪਤਾ ਸੀ ਕਿ ਅੰਜਾਮ ਕੀ ਹੋਵੇਗਾ'
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਪੁਲਸ ਨੂੰ ਪੁੱਛਗਿੱਛ 'ਚ ਦੱਸਿਆ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਰਮਾਨ ਦੀ ਹੱਤਿਆ ਕਰਨ ਤੋਂ ਬਾਅਦ ਅੰਜਾਮ ਕੀ ਹੋਵੇਗਾ। ਉਸ ਨੇ ਕਿਹਾ ਕਿ ਉਸ ਨੇ ਗੁੱਸੇ 'ਚ ਹੀ ਉਸ ਦੀ ਜਾਨ ਲੈ ਲਈ। ਹੁਣ ਉਸ ਨੂੰ ਵੀ ਲੱਗ ਰਿਹਾ ਹੈ ਕਿ ਉਸ ਨੇ ਜੋ ਕੀਤਾ, ਉਹ ਬਹੁਤ ਗਲਤ ਸੀ। ਮੁਲਜ਼ਮ ਕੋਲੋਂ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਵਿਖਾਈ ਗਈ।
ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ