ਨੌਜਵਾਨ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਸੋਸ਼ਲ ਮੀਡੀਆ ’ਤੇ ਪਾਈਆਂ ਇਤਰਾਜ਼ਯੋਗ ਪੋਸਟਾਂ

Monday, Dec 05, 2022 - 06:30 PM (IST)

ਨੌਜਵਾਨ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਸੋਸ਼ਲ ਮੀਡੀਆ ’ਤੇ ਪਾਈਆਂ ਇਤਰਾਜ਼ਯੋਗ ਪੋਸਟਾਂ

ਫਗਵਾੜਾ (ਜਲੋਟਾ)-ਇਕ ਨੌਜਵਾਨ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਉਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਪਾਉਣ ਅਤੇ ਇਤਰਾਜ਼ਯੋਗ ਗੱਲਾਂ ਲਿਖਣ ਦੇ ਵਾਪਰੇ ਸਨਸਨੀਖੇਜ਼ ਮਾਮਲੇ 'ਚ ਥਾਣਾ ਸਤਨਾਮਪੁਰਾ ਫਗਵਾੜਾ 'ਚ 2 ਵਿਅਕਤੀਆਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਮੁਤਾਬਕ ਥਾਣਾ ਸਤਨਾਮਪੁਰਾ ’ਚ ਸੁਖਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਠੱਕਰਕੀ ਫਗਵਾੜਾ ਨੇ ਦੋਸ਼ ਲਾਇਆ ਕਿ ਤਰਲੋਚਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਠੱਕਰਕੀ ਅਤੇ ਵਿਕਰਮ ਰੱਤੂ ਪੁੱਤਰ ਜਸਵੰਤ ਰਾਏ ਵਾਸੀ ਹਰੀਪੁਰ ਨਕੋਦਰ ਜ਼ਿਲ੍ਹਾ ਜਲੰਧਰ ਨੇ ਕਥਿਤ ਤੌਰ ’ਤੇ ਉਸ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਗਲਤ ਅਤੇ ਇਤਰਾਜ਼ਯੋਗ ਗੱਲਾਂ ਲਿਖੀਆਂ ਹਨ। ਪੁਲਸ ਨੇ ਤਰਲੋਚਨ ਸਿੰਘ ਅਤੇ ਵਿਕਰਮ ਰੱਤੂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਗੋਲਕ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News