ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

07/02/2022 1:29:20 PM

ਨੰਗਲ (ਗੁਰਭਾਗ ਸਿੰਘ)-  ਨੰਗਲ ਭਾਖੜਾ ਨਹਿਰ ’ਚ ਇਕ 16 ਸਾਲਾ ਮੁੰਡੇ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲਬਾਤ ਕਰਦੇ ਰਾਹੁਲ ਸਿੰਘ ਪੁੱਤਰ ਸੰਤੋਸ਼ ਕੁਮਾਰ, ਵਾਸੀ ਇੰਦਰਾ ਨਗਰ ਨੇ ਕਿਹਾ ਕਿ ਉਹ ਇਕ ਦੁਕਾਨ ’ਤੇ ਕੰਮ ਕਰਦਾ ਹੈ ਹਰ ਰੋਜ਼ਾਨਾ ਦੀ ਤਰ੍ਹਾਂ ਜਦੋਂ ਸ਼ੁੱਕਰਵਾਰ ਵੀ ਦੁਕਾਨ ’ਤੇ ਸੀ ਤਾਂ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦਾ ਛੋਟਾ ਭਰਾ ਨਿਹਾਲ ਸਿੰਘ ਨੰਗਲ ਭਾਖੜਾ ਨਹਿਰ ’ਚ ਡੁੱਬ ਗਿਆ ਹੈ। ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਉਸ ਦੇ ਭਰਾ ਦੀ ਉਮਰ ਮਹਿਜ਼ 16 ਸਾਲ ਹੈ। ਉਹ ਸਰਕਾਰੀ ਸਕੂਲ ਲੜਕੇ ਨੰਗਲ ਪੜ੍ਹਦਾ ਵੀ ਹੈ ਅਤੇ ਕੰਮ ਵੀ ਕਰਦਾ ਹੈ। ਜਾਂਚ ਮਗਰੋਂ ਪਤਾ ਲੱਗਿਆ ਕਿ ਉਹ ਦੁਪਹਿਰ ਡੇਢ ਵਜੇ ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ’ਚ ਖਵਾਜਾ ਪੀਰ ਨਹਿਰ ਵੱਲ ਨੂੰ ਇਕੱਲਾ ਜਾ ਰਿਹਾ ਸੀ। ਸਾਨੂੰ ਵੀ ਲੋਕਾਂ ਤੋਂ ਹੀ ਪਤਾ ਲੱਗਿਆ ਹੈ ਕਿ ਉਸ ਦਾ ਭਰਾ ਨੰਗਲ ਭਾਖੜਾ ਨਹਿਰ ’ਚ ਡੁੱਬ ਗਿਆ ਹੈ। ਜਦੋਂ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਸ ਨੇ ਉਲਟਾ ਮੈਨੂੰ ਇਹ ਕਿਹਾ ਕਿ ਤੁਸੀਂ ਖ਼ੁਦ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਰਾਹੁਲ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਮੇਰੇ ਵੱਲੋਂ ਗੋਤਾਖੋਰਾਂ ਤੱਕ ਵੀ ਸੰਪਰਕ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਦਾ ਵੀ ਇਹੀ ਮੰਨਣਾ ਹੈ ਕਿ ਨਹਿਰ ’ਚ ਡੁੱਬਣ ਵਾਲੇ ਨੌਜਵਾਨ ਦੀ ਮ੍ਰਿਤਕ ਦੇਹ ਤਿੰਨ ਚਾਰ ਦਿਨ ਤੋਂ ਪਹਿਲਾਂ ਉੱਪਰ ਨਹੀਂ ਆਉਂਦੀ। ਇਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਹੁਣ ਤਾਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ’ਚ ਪਾਣੀ ਵੀ ਜ਼ੋਰਾਂ-ਸ਼ੋਰਾਂ ਨਾਲ ਛੱਡਿਆ ਗਿਆ ਹੈ। ਹਾਲਾਂਕਿ ਨਹਿਰ ਕੰਢੇ ਕੁਝ ਥਾਵਾਂ ’ਤੇ ਜੰਗਲੇ ਵੀ ਲੱਗੇ ਹੋਏ ਹਨ ਪਰ ਚਰਚਾ ਆਮ ਹੈ ਕਿ ਨੌਜਵਾਨ ਰਿਸਕ ਲੈ ਕੇ ਜੰਗਲਿਆਂ ਤੋਂ ਬਾਹਰ ਵੀ ਨਹਾਉਂਦੇ ਹਨ। ਪੀੜਤ ਨੇ ਕਿਹਾ ਕਿ ਹੁਣ ਮੇਰੇ ਵੱਲੋਂ ਗੰਗੂਵਾਲ ਜਾ ਕੇ ਇਤਲਾਹ ਦਿੱਤੀ ਜਾਵੇਗੀ ਤਾਂ ਜੋ ਉੱਥੇ ਗੇਟਾਂ ’ਤੇ ਤਾਇਨਾਤ ਮੁਲਾਜ਼ਮ ਸੁਚੇਤ ਰਹਿਣ।

ਇਹ ਵੀ ਪੜ੍ਹੋ: ਪਿਆਕੜਾਂ ਲਈ ਚੰਗੀ ਖ਼ਬਰ: ਰੇਟ ਲਿਸਟ ਤਿਆਰ, ਹੁਣ ਮਹਾਨਗਰ ਜਲੰਧਰ ’ਚ 24 ਘੰਟੇ ਵਿਕੇਗੀ ਸ਼ਰਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News