ਨਡਾਲਾ 'ਚ ਵਾਪਰੇ ਸੜਕ ਹਾਦਸੇ ਨੇ ਘਰ 'ਚ ਵਿਛਾ ਦਿੱਤੇ ਸੱਥਰ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ

05/20/2024 2:43:41 PM

ਨਡਾਲਾ (ਸ਼ਰਮਾ)- ਨਡਾਲਾ-ਜੱਗਾ ਲਿੰਕ ਰੋਡ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਪਿੰਡ ਘੱਗਾਂ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦੌਰਾਨ ਉਸ ਦੇ ਪਿੱਛੇ ਬੈਠੇ ਸਾਥੀ ਨੌਜਵਾਨ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਡਾ. ਹਰਬੰਸ ਸਿੰਘ ਵਾਸੀ ਘੱਗ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ 4 ਕੁ ਵਜੇ ਜਸਕਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਘੱਗ ਆਪਣੇ ਦੋਸਤ ਜਤਿੰਦਰ ਸਿੰਘ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਪਿੰਡ ਜੱਗਾਂ ਵੱਲ ਜਾ ਰਹੇ ਸਨ, ਜਦ ਉਹ ਉਕਤ ਰੋਡ ’ਤੇ ਢੱਡਰੀਆਂ ਵਾਲੇ ਗੁਰਦੁਆਰਾ ਨੇੜੇ ਪੈਂਦੇ ਮੋੜ ’ਤੇ ਪੁੱਜੇ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖ਼ਤ ’ਚ ਜਾ ਵੱਜਾ। ਇਸ ਦੌਰਾਨ ਰਾਹਗੀਰਾਂ ਨੇ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ, ਜਿੱਥੇ ਡਿਊਟੀ ਡਾਕਟਰਾਂ ਨੇ ਮੋਟਰਸਾਈਕਲ ਚਾਲਕ ਜਸਕਰਨ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪਿੱਛੇ ਬੈਠੇ ਨੌਜਵਾਨ ਨੂੰ ਸੱਟਾਂ ਲੱਗੀਆਂ ਹਨ। 

ਇਹ ਵੀ ਪੜ੍ਹੋ-  ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


shivani attri

Content Editor

Related News