ਸਾਰੀ ਰਾਤ ਸੱਪ ਨੂੰ ਲੱਭਦਾ ਰਿਹਾ ਨੌਜਵਾਨ, ਸਵੇਰੇ ਸੱਪ ਦੇ ਡੰਗਣ ਨਾਲ ਹੋਈ ਮੌਤ!
Thursday, Jul 25, 2024 - 08:35 AM (IST)
ਲੁਧਿਆਣਾ (ਜਗਰੂਪ)- ਇਕ ਜ਼ਹਿਰੀਲੇ ਸੱਪ ਵੱਲੋਂ ਇਕ ਵਿਅਕਤੀ ਨੂੰ ਡੰਗਣ ਨਾਲ ਉਸ ਦੀ ਮੌਤ ਹੋ ਗਈ। ਘਟਨਾ ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਸੰਜੇ ਗਾਂਧੀ ਕਾਲੋਨੀ ਦੀ ਹੈ। ਮੌਕੇ ’ਤੇ ਪੁੱਜੇ ਐੱਸ. ਐੱਚ. ਓ. ਡਵੀਜ਼ਨ ਨੰ. 7 ਭੁਪਿੰਦਰ ਸਿੰਘ ਅਨੁਸਾਰ ਆਂਢ-ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਬਾਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਸੰਜੇ ਗਾਂਧੀ ਕਾਲੋਨੀ ਤਾਜਪੁਰ ਰੋਡ ਜੋ ਲੇਬਰ ਦਾ ਕੰਮ ਕਰਦਾ ਸੀ। ਉਹ ਘਰ ’ਚ ਇਕੱਲਾ ਹੀ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਕੁੜੀਆਂ ਲਈ ਜਾਰੀ ਕੀਤੇ ਪੈਸੇ, ਬੈਂਕ ਖਾਤਿਆਂ 'ਚ ਆਵੇਗੀ ਇੰਨੀ ਰਕਮ
ਬੀਤੀ ਰਾਤ ਉਸ ਨੂੰ ਆਪਣੇ ਘਰ ਅੰਦਰ ਸੱਪ ਹੋਣ ਦੀ ਭਿਣਕ ਲੱਗੀ ਤਾਂ ਉਹ ਦੇਰ ਰਾਤ ਤੱਕ ਉਸ ਨੂੰ ਲੱਭਦਾ-ਲੱਭਦਾ ਘਰ ਦੇ ਸਾਰੇ ਕੋਨੇ ਛਾਣਦਾ ਰਿਹਾ ਪਰ ਸਵੇਰੇ ਉਸ ਦੀ ਲਾਸ਼ ਕਮਰੇ ’ਚ ਪਈ ਮਿਲੀ। ਪੁਲਸ ਅਨੁਸਾਰ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8