ਪਾਸਪੋਰਟ ਦਫ਼ਤਰ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਹੜ੍ਹ ਨੇ ਪਰਿਵਾਰ ਤੋਂ ਖੋਹਿਆ ਇਕਲੌਤਾ ਪੁੱਤ

Thursday, Jul 13, 2023 - 04:52 AM (IST)

ਪਾਸਪੋਰਟ ਦਫ਼ਤਰ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਹੜ੍ਹ ਨੇ ਪਰਿਵਾਰ ਤੋਂ ਖੋਹਿਆ ਇਕਲੌਤਾ ਪੁੱਤ

ਸਿਰਸਾ (ਲਲਿਤ)- ਸਿਰਸਾ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਸ਼ਹਿਰ ਅੰਬਾਲਾ ਦੇ ਨੇੜੇ ਹੜ੍ਹ ਦੇ ਪਾਣੀ ’ਚ ਰੁੜਣ ਕਰ ਕੇ ਮੌਤ ਹੋ ਗਈ। ਮ੍ਰਿਤਕ ਸੁਸ਼ੀਲ ਕੁਮਾਰ ਪੁੱਤਰ ਆਈਦਾਨ ਵਾਸੀ ਪਿੰਡ ਰਾਮਪੁਰਾ ਢਿੱਲੋਂ ਜ਼ਿਲਾ ਸਿਰਸਾ ਦਾ ਅੰਜ ਪਿੰਡ ’ਚ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਪੰਜਾਬ ਦੇ ਮੌਜੂਦਾ ਹਾਲਾਤ ਵਿਚਾਲੇ BBMB ਨੇ ਲਿਆ ਰਾਹਤ ਭਰਿਆ ਫ਼ੈਸਲਾ

ਜਾਣਕਾਰੀ ਮੁਤਾਬਕ ਸੁਸ਼ੀਲ ਕੁਮਾਰ ਤੇ ਉਸਦੇ ਦੋਸਤ ਰਵਿਕਾਂਤ ਪੁੱਤਰ ਹੁਸ਼ਿਆਰ ਸਿੰਘ, ਸੌਰਭ ਪੁੱਤਰ ਸੋਹਣ ਲਾਲ ਬੀਤੀ 10 ਜੁਲਾਈ ਨੂੰ ਪਾਸਪੋਰਟ ਨਾਲ ਸਬੰਧਤ ਕੰਮ ਕਰਵਾਉਣ ਲਈ ਆਪਣੀ ਕਾਰ ਤੇ ਚੰਡੀਗੜ੍ਹ ਪਾਸਪੋਰਟ ਦਫਤਰ ਲਈ ਗਏ ਹੋਏ ਸਨ। ਰਾਹ ਵਿਚਾਲੇ ਅੰਬਾਲਾ ਕੋਲ ਪਿੰਡ ਲੋਹਗੜ੍ਹ ’ਚ ਘੱਗਰ ਦਰਿਆ ’ਚ ਆਏ ਹੜ੍ਹ ਦੇ ਪਾਣੀ ਕਰ ਕੇ ਉਨ੍ਹਾਂ ਕਾਰ ਪਾਣੀ ’ਚ ਰੁੜ੍ਹ ਗਈ। ਕਾਰ ਦੇ ਨਾਲ ਉਹ ਤਿੰਨੋ ਪਾਣੀ ’ਚ ਰੁੜ੍ਹ ਗਏ। ਉਥੇ ਹੀ ਕਿਸੇ ਵਿਅਕਤੀ ਨੇ ਮਦਦ ਕਰਦੇ ਹੋਏ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕਾਰ ’ਚੋਂ ਬਾਹਰ ਕੱਢਿਆ। ਕਾਰ ’ਚੋਂ ਬਾਹਰ ਆਉਣ ’ਤੇ ਤਿੰਨੋ ਨੌਜਵਾਨ ਆਪਣੀ ਜਾਨ ਬਚਾਉਣ ਲਈ ਇਕ ਖੰਬੇ ਨੂੰ ਫੜ ਕੇ ਖੜ੍ਹੇ ਸਨ। ਪਾਣੀ ਦੇ ਤੇਜ਼ ਵਆਹ ਕਾਰਨ ਸੁਸ਼ੀਲ ਅੱਗੇ ਰੁੜ੍ਹ ਗਿਆ।

ਇਹ ਖ਼ਬਰ ਵੀ ਪੜ੍ਹੋ - ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋਕੀ 'ਚ ਟੁੱਟਿਆ ਬੰਨ੍ਹ, ਪਿੰਡ 'ਚ ਵੜਿਆ ਪਾਣੀ

ਆਂਢ-ਗੁਆਂਢ ਦੇ ਪਿੰਡ ਵਾਲਿਆਂ ਨੂੰ ਜਦ ਘਟਨਾ ਦਾ ਪਤਾ ਲਗਾ ਤਾਂ ਉਹ ਨੌਜਵਾਨਾਂ ਦੀ ਮਦਦ ਖਾਤਰ ਉਥੇ ਪੁੱਜ ਗਏ। ਪਿੰਡ ਵਾਲਿਆਂ ਨੇ ਰਵੀ ਤੇ ਸੌਰਭ ਨੂੰ ਬਚਾ ਲਿਆ ਪਰ ਸੁਸ਼ੀਲ ਦੇ ਪਾਣੀ ’ਚ ਰੁੜ੍ਹ ਜਾਉਣ ਕਰ ਕੇ ਉਹ ਨਹੀਂ ਲੱਭਿਆ। ਪੜਤਾਲ ਕਰਨ ਦੇ ਥੋੜੀ ਦੌਰ ਸੁਸ਼ੀਲ ਦੀ ਲਾਸ਼ ਪਾਣੀ ’ਚ ਮਿਲੀ। ਜਿਕਰਯੋਗ ਹੈ ਕਿ ਸੁਸ਼ੀਲ ਆਪਣੇ ਮਾਂ- ਪਿਓ ਦੀ ਇਕਲੌਤੀ ਔਲਾਦ ਸੀ। ਉਸ ਨੇ ਆਈਲੈਟਸ ਕੀਤੀ ਹੋਈ ਸੀ ਤੇ ਜਲਦੀ ਵਿਦੇਸ਼ ਜਾਉਣ ਦੀ ਤਿਆਰੀ ’ਚ ਲਗਾ ਸੀ। ਇਸ ਖਾਤਰ ਉਹ ਪਾਸਪੋਰਟ ਦੇ ਕੰਮ ਲਈ ਚੰਡੀਗੜ੍ਹ ਗਿਆ ਸੀ। ਰਸਤੇ ’ਚ ਇਹ ਹਾਦਸਾ ਘਟਿਤ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ  ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News