ਚਾਈਂ-ਚਾਈਂ ਰੱਖੜੀ ਬੰਨ੍ਹਣ ਆਈਆਂ ਭੈਣਾਂ ਨੂੰ ਪਾਣੇ ਪੈ ਗਏ ਵੈਣ! ਨਸ਼ੇ ਦੇ ਦੈਂਤ ਨੇ ਨਿਗਲ ਲਏ ਦੋਵੇਂ ਵੀਰੇ
Tuesday, Aug 20, 2024 - 12:05 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ)- ਰੱਖੜੀ ਵਾਲੇ ਦਿਨ 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵ ਸਹੋਤਾ ਪੁੱਤਰ ਜੱਜ ਸਹੋਤਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ- ਜਲੰਧਰ 'ਚ ਹੋਏ ਕਤਲਕਾਂਡ ਦੇ ਮਾਮਲੇ 'ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ
ਜਾਣਕਾਰੀ ਮੁਤਾਬਕ ਲਵ ਸਹੋਤਾ ਪਿਛਲੇ ਕਈ ਮਹੀਨਿਆਂ ਤੋਂ ਬੁਰੀ ਸੰਗਤ ’ਚ ਪੈ ਕੇ ਨਸ਼ਾ ਕਰਨ ਲੱਗ ਗਿਆ ਸੀ। ਰੱਖੜੀ ਵਾਲੇ ਦਿਨ ਸਵੇਰੇ ਉਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਉਸ ਦੇ ਭਰਾ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀਆਂ ਭੈਣਾਂ, ਜੋ ਕਿ ਉਸ ਨੂੰ ਰੱਖੜੀ ਬੰਨਣ ਲਈ ਘਰ ਆਈਆਂ ਸਨ, ਦਾ ਰੋ-ਰੋ ਕੇ ਬੁਰਾ ਹਾਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8