‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ

Monday, Mar 15, 2021 - 07:04 PM (IST)

ਫਿਲੌਰ (ਭਾਖੜੀ)– ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗ ਲੜਕੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜਗਤਪੁਰਾ ਦਾ ਰਹਿਣ ਵਾਲਾ ਮਨੀ (17) ਚਿੱਟੇ (ਨਸ਼ੇ ਵਾਲਾ ਪਾਊਡਰ) ਦਾ ਆਦੀ ਹੋ ਗਿਆ ਸੀ। ਉਸ ਦੇ ਹੀ ਇਕ ਕਰੀਬੀ ਸਾਥੀ ਅਤੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਨੀ ਪਿਛਲੇ 2 ਮਹੀਨੇ ਤੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਨਸ਼ੇ ਦੇ ਜਾਲ ’ਚੋਂ ਨਿਕਲਣ ’ਚ ਸਫ਼ਲ ਵੀ ਹੋ ਚੁੱਕਾ ਸੀ ਪਰ ਬੀਤੇ ਸ਼ਾਮ ਮਨੀ ਨੇ ਨਸ਼ੇ ਦਾ ਜ਼ਿਆਦਾ ਸੇਵਨ ਕਰ ਲਿਆ। ਦੇਰ ਰਾਤ ਉਹ ਆਪਣੇ ਘਰ ਦੇ ਬਾਥਰੂਮ ’ਚ ਡਿੱਗ ਪਿਆ, ਜਿਸ ਨਾਲ ਉਸ ਦੇ ਸਿਰ ’ਚ ਸੱਟ ਲੱਗ ਗਈ। ਪਰਿਵਾਰ ਵਾਲਿਆਂ ਨੇ ਜਦ ਉਸ ਨੂੰ ਬਾਥਰੂਮ ’ਚੋਂ ਬਾਹਰ ਕੱਢਿਆ ਤਾਂ ਉਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ ਅਤੇ ਉਹ ਲੰਮੇ ਸਾਹ ਲੈ ਰਿਹਾ ਸੀ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮਨੀ ਦੇ ਸਰੀਰ ਦਾ ਰੰਗ ਵੀ ਨੀਲਾ ਪੈ ਗਿਆ ਸੀ।

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਮਨੀ ਦੇ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੀ ਮਾਤਾ ਅਤੇ ਦਾਦੀ ਦਾ ਰੋਂਦੇ ਹੋਏ ਬੁਰਾ ਹਾਲ ਹੋ ਰਿਹਾ ਸੀ । ਇਕ ਸਾਲ ’ਚ ਪਰਿਵਾਰ ਨੂੰ ਦੂਜਾ ਝਟਕਾ ਲਗਾ ਹੈ। ਪਹਿਲਾ ਮਨੀ ਦੇ ਪਿਤਾ ਦਾ ਕਿਸੇ ਕਾਰਨ ਦਿਹਾਂਤ ਹੋ ਗਿਆ ਸੀ। ਮਨੀ ਦੇ ਪਿਤਾ ਹੀ ਪਰਿਵਾਰ ਦੀ ਕਮਾਈ ਦਾ ਸਾਧਨ ਸਨ। ਦਾਦੀ ਨੇ ਰੋਂਦੇ ਹੋਏ ਕਿਹਾ ਕਿ ਅਜੇ ਬੇਟੇ ਦੇ ਦੁਖ ਤੋਂ ਉਹ ਬਾਹਰ ਨਹੀਂ ਨਿਕਲ ਸਕੇ ਸਨ ਕਿ ਹੁਣ ਪੋਤਰਾ ਵੀ ਛੱਡ ਕੇ ਚਲਾ ਗਿਆ। ਉਨ੍ਹਾਂ ਕਿਹਾ ਕਿ ਉੁਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੋਤਰਾ ਚਿੱਟੇ ਦਾ ਆਦੀ ਹੋ ਚੁੱਕਾ ਹੈ ਪਰ ਹੁਣ ਉਹ ਕਾਫ਼ੀ ਸੁਧਰ ਗਿਆ ਸੀ। ਮਨੀ ਦੀ ਦਾਦੀ ਨੇ ਦੱਸਿਆ ਕਿ ਪ੍ਰਸ਼ਾਸਨ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਜੋ ਸ਼ਰੇਆਮ ਨਸ਼ੇ ਵੇਚਣ ਦਾ ਕਾਰੋਬਾਰ ਕਰ ਰਹੇ ਹਨ। 

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ

PunjabKesari

ਪਿੰਡ ਦੇ ਬੱਚੇ ਚਿੱਟੇ ਦੇ ਆਦੀ!
ਇਸ ਸਬੰਧੀ ਅੱਜ ਜਦ ਪਿੰਡ ਪੁੱਜ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਥੇ ਅੱਧਾ ਦਰਜਨ ਬੱਚੇ ਨਸ਼ੇ ਦਾ ਸ਼ਿਕਾਰ ਹਨ। ਜੇਕਰ ਪ੍ਰਸ਼ਾਸਨ ਨੇ ਸਮੇਂ ’ਤੇ ਕੋਈ ਕਦਮ ਨਾ ਚੁੱਕਿਆ ਤਾਂ ਮਨੀ ਵਰਗੇ ਹੋਰ ਨੌਜਵਾਨ ਵੀ ਮੌਤ ਦੀ ਲਪੇਟ ’ਚ ਆ ਸਕਦੇ ਹਨ।

ਇਹ ਵੀ ਪੜ੍ਹੋ :  ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ

‘ਮੇਰੇ ਬੇਟੇ ਨੂੰ ਵੀ ਬਚਾਅ ਲਓ’!
ਮ੍ਰਿਤਕ ਬੱਚੇ ਦੇ ਘਰ ਅੱਗੇ ਖੜੇ ਬਜ਼ੁਰਗ ਦਿਹਾੜੀਦਾਰ ਵਿਅਕਤੀ ਨੇ ਆਪਣੇ 20 ਸਾਲਾ ਬੇਟੇ ਨੂੰ ਮਿਲਵਾਉਂਦੇ ਦੱਸਿਆ ਕਿ ਉਸ ਦਾ ਬੇਟਾ ਜਦ 17 ਸਾਲ ਦਾ ਸੀ ਤਾਂ ਚਿੱਟੇ ਦਾ ਆਦੀ ਹੋ ਗਿਆ ਅਤੇ ਹੁਣ ਤੱਕ ਇਸ ਦਾ ਸੇਵਨ ਕਰ ਰਿਹਾ ਹੈ। ਉਹ ਉਸ ਦਾ ਦੋ ਵਾਰ ਇਲਾਜ ਕਰਵਾ ਚੁੱਕੇ ਹਨ ਪਰ ਬੇਟਾ ਕੁਝ ਦਿਨ ਨਸ਼ਾ ਛੱਡਣ ਤੋਂ ਬਾਅਦ ਫਿਰ ਇਸ ਦਾ ਸੇਵਨ ਕਰਨ ਲੱਗ ਪੈਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਨੇੜਲੇ ਗੰਨਾ ਪਿੰਡ, ਆਲੋਵਾਲ, ਰਜਾਪੁਰ ਅਤੇ ਤਲਵੰਡੀ ’ਚ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

‘ਪੈਸੇ ਜ਼ਿਆਦਾ ਹੁੰਦੇ ਤਾਂ ਧੂੰਆਂ ਖਿੱਚਦੇ, ਘੱਟ ਹੁੰਦੇ ਤਾਂ ਟੀਕਾ ਲਗਾਉਂਦੇ ਹਾਂ’
ਇਸੇ ਪਿੰਡ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਵੀ 18 ਸਾਲ ਦੀ ਉਮਰ ’ਚ ਚਿੱਟੇ ਦਾ ਆਦੀ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਸ ਵਾਂਗ 5-6 ਹੋਰ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ। 400 ਰੁਪਏ ’ਚ ਇਹ ਪਾਊਡਰ ਆਸਾਨੀ ਨਾਲ ਉਨ੍ਹਾਂ ਨੂੰ ਮਿਲ ਜਾਂਦਾ ਹੈ ਜੇਕਰ ਪੈਸੇ ਜ਼ਿਆਦਾ ਹੋਣ ਤਾਂ ਉਹ ਫੋਇਲ ਪੇਪਰ ਉਪਰ ਰੱਖ ਕੇ ਹੇਠਾਂ ਅੱਗ ਲਗਾ ਉਸ ਦਾ ਧੂੰਆਂ ਖਿਚ ਕੇ ਸੇਵਨ ਕਰਦੇ ਹਨ, ਜੇਕਰ ਪੈਸੇ ਘੱਟ ਹੋਣ ਤਾਂ ਫਿਰ ਉਹ ਇਸ ਨੂੰ ਗਰਮ ਪਾਣੀ ’ਚ ਮਿਲਾ ਉਸ ਦਾ ਟੀਕਾ ਲਗਾ ਲੈਂਦੇ ਹਨ। ਇਨ੍ਹਾਂ ਬੱਚਿਆਂ ਕੋਲ ਨਸ਼ਾ ਕਰਨ ਦੇ ਪੈਸੇ ਕਿਥੋਂ ਆ ਰਹੇ ਹਨ, ਇਹ ਸੋਚਣ ਦਾ ਵਿਸ਼ਾ ਹੈ। ਇਕ ਬੱਚੇ ਨੇ ਤਾਂ ਆਪਣੀ ਬਾਂਹ ’ਤੇ ਦੁਪਹਿਰ ਨੂੰ ਲਗਾਏ ਟੀਕੇ ਦਾ ਨਿਸ਼ਾਨ ਵੀ ਦਿਖਾਇਆ ਤੇ ਕਿਹਾ ਕਿ ਉਹ ਇਸ ਦਾ ਨਸ਼ਾ ਕਰਦਾ ਹੈ।

ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News