ਦਸੂਹਾ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

Thursday, Oct 27, 2022 - 05:18 PM (IST)

ਦਸੂਹਾ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਦਸੂਹਾ (ਵਰਿੰਦਰ ਪੰਡਿਤ)- ਇਥੋਂ ਦੇ ਨੇੜਲੇ ਕਸਬਾ ਘੋਗਰਾ ਦੇ ਪਿੰਡ ਕੱਤੇਵਾਲ ਦੇ ਨੋਜਵਾਨ ਦੀ ਸ਼ੱਕੀ ਹਾਲਾਤ ‘ਚ ਨਹਿਰ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸੰਤੋਖ ਦਾਸ ਵਾਸੀ ਪਿੰਡ ਕੱਤੇਵਾਲ ਥਾਣਾ ਦਸੂਹਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਮੁਕੇਰੀਆਂ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਅਤੇ ਮੰਗਲਵਾਰ ਸ਼ਾਮ ਨੂੰ ਮੋਟਰਸਾਇਕਲ ‘ਤੇ ਘਰ ਵਾਪਸ ਪਰਤਣ ਦੌਰਾਨ ਉਹ ਆਪਣੀ ਮਾਂ ਨਾਲ ਮੋਬਾਇਲ ਫੋਨ ‘ਤੇ ਗੱਲ ਰਿਹਾ ਸੀ ਤਾਂ ਅਚਾਨਕ ਫੋਨ ਕੱਟਿਆ ਗਿਆ।

ਇਹ ਵੀ ਪੜ੍ਹੋ: ਦੀਵਾਲੀ ਮਗਰੋਂ ਜਲੰਧਰ ਜ਼ਿਲ੍ਹੇ ਦੀ ਆਬੋ ਹਵਾ ਹੋਈ ਖ਼ਰਾਬ, ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਸਥਾਨ 'ਤੇ ਪੁੱਜਾ

ਜਦੋਂ ਉਹ ਦੇਰ ਸ਼ਾਮ ਤੱਕ ਘਰ ਨਾ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬੁੱਧਵਾਰ ਸਵੇਰੇ ਸੁਨੀਲ ਕੁਮਾਰ ਦਾ ਮੋਟਰਸਾਇਕਲ ਪਾਵਰ ਹਾਊਸ ਨੰਬਰ 4 ਨਹਿਰ ਨੇੜਿਓਂ ਮਿਲਿਆ। ਇਸ ਦੇ ਬਾਅਦ ਉਸ ਦੀ ਲਾਸ਼ ਨਹਿਰ ਦੇ ਗੇਟਾਂ ਵਿੱਚੋਂ ਬਰਾਮਦ ਕੀਤੀ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਹੀ ਸ਼ਰਿੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜ਼ਾਇਜ਼ ਸੰਬੰਧ, ਫਿਰ ਕਰ ਦਿੱਤੀ ਵੱਡੀ ਵਾਰਦਾਤ, ਦੋਸ਼ੀ ਬਿਹਾਰ ਤੋਂ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News