ਪੈਦਲ ਯਾਤਰਾ 'ਚ ਸ਼ਾਮਲ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ, ਮਿਲੀ ਦਰਦਨਾਕ ਮੌਤ

Sunday, Oct 30, 2022 - 02:48 PM (IST)

ਪੈਦਲ ਯਾਤਰਾ 'ਚ ਸ਼ਾਮਲ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ, ਮਿਲੀ ਦਰਦਨਾਕ ਮੌਤ

ਕਪੂਰਥਲਾ/ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਅੱਜ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਆ ਰਹੀ ਪੈਦਲ ਯਾਤਰਾ 'ਚ ਸ਼ਾਮਲ ਇਕ 25 ਸਾਲਾ ਨੌਜਵਾਨ ਗੁਰਜੀਤ ਸਿੰਘ ਦੀ ਪੁੱਤਰ ਮਨਮੋਹਨ ਸਿੰਘ ਵਾਸੀ ਕਪੂਰਥਲਾ ਦੀ ਟਰੈਕਟਰ ਦੀ ਫੇਟ ਵੱਜਣ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਕਪੂਰਥਲਾ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਵਿਸ਼ਾਲ ਪੈਦਲ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿਚ ਟਰੈਕਟਰ ਲੈ ਕੇ ਵੀ ਨੌਜਵਾਨ ਸ਼ਾਮਲ ਹੋਏ ਸਨ। 

ਸਬੰਧਤ ਪੁਲਸ ਚੌਂਕੀ ਦੇ ਇੰਚਾਰਜ ਪੂਰਨ ਚੰਦ ਏ. ਐੱਸ. ਆਈ. ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਦੱਸਿਆ ਕਿ ਪੈਦਲ ਯਾਤਰਾ ਦੌਰਾਨ ਇਹ ਨੌਜਵਾਨ ਪਿੰਡ ਪਾਜੀਆਂ ਦੇ ਬਸ ਸਟੈਂਡ ਨੇੜੇ ਆਪਣੇ ਮੋਟਰ ਸਾਈਕਲ 'ਤੇ ਪਾਸੇ ਖੜ੍ਹਾ ਸੀ ਕਿ ਅਚਾਨਕ ਆ ਰਹੇ ਇਕ ਟ੍ਰੈਕਟਰ ਦੀ ਫੇਟ ਲੱਗਣ ਨਾਲ ਸੜਕ 'ਤੇ ਡਿੱਗ ਗਿਆ। ਨੌਜਵਾਨ ਸਿਰ 'ਚ ਸੱਟ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀ ਗਈ ਪੈਦਲ ਯਾਤਰਾ, ਵੱਡੀ ਗਿਣਤੀ 'ਚ ਪੁੱਜੀ ਸੰਗਤ

ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਖਬਰ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਬਿਆਨ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਉਮਰ ਸਿਰਫ਼ 25 ਸਾਲ ਦੱਸੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News