17 ਸਾਲਾ ਮੁੰਡੇ ਨੇ ਗਲ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

Saturday, Oct 24, 2020 - 05:43 PM (IST)

17 ਸਾਲਾ ਮੁੰਡੇ ਨੇ ਗਲ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਪਾਤੜਾਂ (ਸਨੇਹੀ) : ਸ਼ਹਿਰ ਦੀ ਸਵਾਮੀ ਮਾਰਕੀਟ ਦੇ ਨਜ਼ਦੀਕ ਇਕ ਨਾਬਾਲਗ ਲੜਕੇ ਵਲੋਂ ਆਪਣੇ ਘਰ ਦੀ ਛੱਤ 'ਤੇ ਪੱਖਾ ਲਾਉਣ ਵਾਲੀ ਹੁੱਕ ਨਾਲ ਗਲ ਫਾਹਾ ਲੈ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਜਦਕਿ ਮ੍ਰਿਤਕ ਦੀ ਮਾਂ ਸੋਨਾ ਰਾਣੀ ਅਤੇ ਭੈਣ ਜੀਤ ਕੌਰ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਿਤਾ ਬੀਰੂ ਰਾਮ ਸਾਉਣੀ ਦੇ ਸੀਜ਼ਨ ਲਈ ਮੱਧ ਪ੍ਰਦੇਸ਼ ਕੰਬਾਈਨ 'ਤੇ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ। ਉਹ ਵੀ ਮਾਵਾਂ-ਧੀਆਂ ਪਾਤੜਾਂ ਸ਼ਹਿਰ 'ਚ ਹੀ ਕੰਮ ਕਰਨ ਗਈਆਂ ਹੋਈਆਂ ਸਨ। ਉਨ੍ਹਾਂ ਦਾ 17 ਸਾਲਾ ਨਾਬਾਲਗ ਲੜਕਾ ਸ਼ੈਂਟੀ ਘਰ 'ਚ ਇਕੱਲਾ ਹੀ ਸੀ। ਉਸ ਦੀ ਲਾਸ਼ ਕੋਲ ਜੂਸ ਦੇ 4 ਖਾਲੀ ਗਿਲਾਸ ਪਏ ਹੋਏ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਦੇ ਭਰਾ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਛੱਤ 'ਤੇ ਲੱਗੀ ਕੁੰਡੀ ਨਾਲ ਲਟਕਾ ਦਿੱਤੀ ਗਈ ਹੈ ਤਾਂ ਕਿ ਇਸ ਨੂੰ ਖੁਦਕੁਸ਼ੀ ਸਮਝਿਆ ਜਾ ਸਕੇ।

ਇਸ ਸਬੰਧੀ ਸਿਟੀ ਪੁਲਸ ਪਾਤੜਾਂ ਦੇ ਇੰਚਾਰਜ ਬੀਰਬਲ ਸ਼ਰਮਾ ਨੇ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


author

Gurminder Singh

Content Editor

Related News