ਬਾਕਸਿੰਗ ''ਚ ਵਧੀਆ ਭਵਿੱਖ ਪਰ ਵਧੀਆ ਖਿਡਾਰੀਆਂ ਨੂੰ ਮੌਕੇ ਨਹੀਂ ਮਿਲ ਰਹੇ

08/20/2018 6:46:46 PM

ਜਲੰਧਰ (ਪੁਨੀਤ)— ਬਾਕਸਰ ਸ਼ਿਵਮ ਚੋਪੜਾ ਨੇ 8ਵੀਂ ਕਲਾਸ 'ਚ ਬਾਕਸਿੰਗ ਸ਼ੁਰੂ ਕੀਤੀ ਅਤੇ ਹੁਣ ਕੋਚ ਦੇ ਰੂਪ 'ਚ ਖਿਡਾਰੀਆਂ ਨੂੰ ਟਰੇਂਡ ਕਰ ਰਹੇ ਹਨ। ਸ਼ਿਵਮ ਦੇ ਪਿਤਾ ਅਸ਼ਵਨੀ ਚੋਪੜਾ ਬਾਕਸਰ ਸਨ ਅਤੇ ਬੇਟੇ ਨੇ ਵੀ ਬਾਕਸਿੰਗ 'ਚ ਆਪਣਾ ਕਰੀਅਰ ਬਣਾਇਆ। ਲਕਸ਼ਮੀਪੁਰਾ ਦੇ ਰਹਿਣ ਵਾਲੇ ਸ਼ਿਵਮ ਨੇ 8ਵੀਂ ਕਲਾਸ 'ਚ ਪਹਿਲੀ ਵਾਰ ਸਕੂਲ ਜ਼ਿਲਾ (ਡਿਸਟ੍ਰਿਕਟ) ਪੱਧਰ ਦਾ ਮੁਕਾਬਲਾ ਲੜਿਆ ਅਤੇ ਡਿਸਟ੍ਰਿਕਟ ਚੈਂਪੀਅਨ ਬਣਿਆ। ਇਸ ਤੋਂ ਬਾਅਦ ਬਾਕਸਿੰਗ 'ਚ ਉਸ ਦੀ ਦਿਲਚਸਪੀ ਇੰਨੀ ਵਧ ਗਈ ਕਿ ਉਸ ਨੇ 5 ਵਾਰ ਡਿਸਟ੍ਰਿਕਟ ਚੈਂਪੀਅਨ ਰਹਿੰਦੇ ਹੋਏ ਖੂਬ ਨਾਂ ਕਮਾਇਆ। ਓਪਨ ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 'ਚ ਬਰੋਂਜ਼ ਮੈਡਲ ਅਤੇ 1 ਵਾਰ ਸਿਲਵਰ ਮੈਡਲ ਹਾਸਿਲ ਕੀਤਾ। ਉਸ ਨੇ ਖਾਲਸਾ ਕਾਲਜ 'ਚ ਐਡਮਿਸ਼ਨ ਲੈਣ ਤੋਂ ਬਾਅਦ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ 'ਚ ਬਰੋਂਜ਼ ਮੈਡਲ ਹਾਸਿਲ ਕੀਤਾ। ਸ਼ਿਵਮ ਚੋਪੜਾ ਨੇ ਕੋਚ ਵਰਿੰਦਰ ਥਾਪਰ ਤੋਂ ਟ੍ਰੇਨਿੰਗ ਲੈਂਦੇ ਹੋਏ ਆਪਣੇ ਪਰਿਵਾਰ ਦਾ ਨਾਂ ਖੂਬ ਰੌਸ਼ਨ ਕੀਤਾ।

ਇਸ ਤੋਂ ਬਾਅਦ ਸ਼ਿਵਮ ਨੇ ਬਾਕਸਿੰਗ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਦਾ ਸੰਕਲਪ ਲਿਆ। ਉਸ ਨੇ ਐੱਨ. ਆਈ. ਐੱਸ. ਪਟਿਆਲਾ ਦੇ ਅੰਡਰ ਆਉਂਦੀ ਨੈਸ਼ਨਲ ਬਾਕਸਿੰਗ ਅਕੈਡਮੀ, ਰੋਹਤਕ ਹਰਿਆਣਾ ਤੋਂ ਬਾਕਸਿੰਗ ਦਾ ਕੋਰਸ ਕੀਤਾ। ਏ-ਗ੍ਰੇਡ ਹਾਸਿਲ ਕਰਦੇ ਹੋਏ ਸ਼ਿਵਮ ਨੇ 100 'ਚੋਂ 78 ਅੰਕ ਹਾਸਿਲ ਕੀਤੇ। ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸੀਨੀਅਰ ਬਾਕਸਿੰਗ ਕੋਚ ਕੁਲਦੀਪ ਕੁਮਾਰ ਤੋਂ ਉਸ ਨੇ ਕੋਚਿੰਗ ਲਈ, ਜਿਸ ਕਰਕੇ ਹੁਣ ਉਹ ਕੋਚ ਦੇ ਰੂਪ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸ਼ਿਵਮ ਨੇ ਦੱਸਿਆ ਕਿ ਵਾਈ-ਵਾਈ ਬਾਕਸਿੰਗ ਅਕੈਡਮੀ ਅਤੇ ਖਾਲਸਾ ਕਾਲਜ 'ਚ ਅਸਿਸਟੈਂਟ ਬਾਕਸਿੰਗ ਦੇ ਕੋਚ ਵਜੋਂ ਉਹ ਖਿਡਾਰੀਆਂ ਨੂੰ ਟਰੇਂਡ ਕਰ ਰਹੇ ਹਨ। ਸ਼ਿਵਮ ਨੇ ਕਿਹਾ ਕਿ ਬਾਕਸਿੰਗ 'ਚ ਵਧੀਆ ਭਵਿੱਖ ਹੈ ਪਰ ਇੰਡੀਆ 'ਚ ਉਸ ਤਰ੍ਹਾਂ ਦੇ ਮੌਕੇ ਨਹੀਂ ਮਿਲ ਰਹੇ, ਜਿਨ੍ਹਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਵਧੀਆ ਖਿਡਾਰੀ ਤਾਂ ਹਨ ਪਰ ਆਰਥਿਕ ਤੌਰ 'ਤੇ ਕਮਜ਼ੋਰ ਖਿਡਾਰੀਆਂ ਨੂੰ ਸਹੂਲਤਾਂ, ਚੰਗੀ ਡਾਈਟ, ਵਧੀਆ ਟ੍ਰੇਨਿੰਗ ਨਾ ਮਿਲਣ ਕਾਰਨ ਉਨ੍ਹਾਂ ਨੂੰ ਅੱਗੇ ਜਾਣ ਦਾ ਮੌਕਾ ਘੱਟ ਮਿਲਦਾ ਹੈ। 


Related News