ਝਗੜ ਰਹੇ ਗੁਆਂਢੀਆਂ ਨੂੰ ਰੋਕਣ ਗਈ ਬਜ਼ੁਰਗ ਔਰਤ ਨਾਲ ਵਾਪਰੀ ਅਣਹੋਣੀ, ਹੋਈ ਮੌਤ
Tuesday, Jul 25, 2023 - 02:15 PM (IST)
ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਦੀ ਪੁਰਾਣੀ ਕਾਲਕਾ ਰੋਡ ’ਤੇ ਸਥਿਤ ਆਦਰਸ਼ ਨਗਰ ਕਾਲੋਨੀ ’ਚ ਗੁਆਂਢ ਵਿਚ ਹੋ ਰਹੀ ਲੜਾਈ ਨੂੰ ਰੋਕਣ ਗਈ 70 ਸਾਲਾ ਬਜ਼ੁਰਗ ਔਰਤ ਦੀ ਸੀਨੇ ’ਚ ਕੱਚ ਦੀ ਬੋਤਲ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ 3 ਲੋਕਾਂ ਖਿਲਾਫ਼ ਹੱਤਿਆ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਸੂਰਜ, ਸਾਗਰ ਅਤੇ ਸ਼ੇਖਰ (ਤਿੰਨੇ ਆਪਸ ਵਿਚ ਸਕੇ ਭਰਾ) ਨਿਵਾਸੀ ਆਦਰਸ਼ ਨਗਰ ਕਾਲੋਨੀ (ਜ਼ੀਰਕਪੁਰ) ਵਜੋਂ ਹੋਈ ਹੈ, ਜੋ ਗਲੀ-ਗਲੀ ਘੁੰਮ ਕੇ ਕਬਾੜ ਦਾ ਕੰਮ ਕਰਦੇ ਹਨ। ਜਦੋਂ ਕਿ ਮ੍ਰਿਤਕਾ ਦੀ ਪਛਾਣ ਸ਼ਰੀਫਾ ਨਿਵਾਸੀ ਬੀ. ਆਰ. ਅੰਬੇਡਕਰ ਕਾਲੋਨੀ, ਸਮਰਾਲਾ (ਲੁਧਿਆਣਾ) ਵਜੋਂ ਹੋਈ ਹੈ, ਜੋ ਆਪਣੀ ਭਤੀਜੀ ਮੱਛਰਾ ਕੋਲ ਜ਼ੀਰਕਪੁਰ ਆਈ ਸੀ।
ਇਹ ਵੀ ਪੜ੍ਹੋ : ਦੇਸ਼ ਦੇ ਡੈਂਟਲ ਕਾਲਜਾਂ ’ਚ UG ਅਤੇ PG ਦੇ ਐਡਮਿਸ਼ਨਾਂ ’ਚ ਭਾਰੀ ਗਿਰਾਵਟ, 55 ਫੀਸਦੀ ਤੱਕ ਖਾਲੀ ਪਈਆਂ ਹਨ ਸੀਟਾਂ
ਭਤੀਜੀ ਨਾਲ ਗਾਲੀ-ਗਲੋਚ ਕਰ ਰਹੇ ਸਨ ਮੁਲਜ਼ਮ
ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਮੱਛਰਾ ਨਿਵਾਸੀ ਆਦਰਸ਼ ਨਗਰ (ਪੁਰਾਣੀ ਕਾਲਕਾ ਰੋਡ, ਜ਼ੀਰਕਪੁਰ) ਨੇ ਦੱਸਿਆ ਕਿ ਬੀਤੀ 19 ਜੁਲਾਈ ਨੂੰ ਸ਼ਰੀਫਾ ਉਸ ਕੋਲ ਆਈ ਸੀ ਅਤੇ ਗੁਆਂਢ ਵਿਚ ਰਹਿਣ ਵਾਲੇ ਸੂਰਜ, ਸ਼ੇਖਰ ਅਤੇ ਸਾਗਰ ਅਕਸਰ ਰਾਤ ਸਮੇਂ ਸ਼ਰਾਬ ਪੀ ਕੇ ਕਿਸੇ ਨਾ ਕਿਸੇ ਗੱਲ ਤੋਂ ਗਾਲੀ-ਗਲੋਚ ਕਰਦੇ ਰਹਿੰਦੇ ਹਨ। ਬੀਤੀ 20 ਜੁਲਾਈ ਨੂੰ ਦੇਰ ਸ਼ਾਮ ਉਕਤ ਮੁਲਜ਼ਮ ਆਪਣੇ ਬੱਚਿਆਂ ਨਾਲ ਝਗੜ ਰਹੇ ਸਨ, ਜਿਨ੍ਹਾਂ ਨੂੰ ਮੱਛਰਾ ਰੋਕਣ ਗਈ। ਮੁਲਜ਼ਮਾਂ ਨੇ ਮੱਛਰਾ ਨਾਲ ਗਾਲੀ-ਗਲੋਚ ਕਰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਹ ਸਭ ਦੇਖ ਕੇ ਸ਼ਰੀਫਾ ਘਰੋਂ ਨਿਕਲ ਕੇ ਮੁਲਜ਼ਮਾਂ ਦੇ ਘਰ ਪਹੁੰਚ ਕੇ ਵਿਚ ਬਚਾਅ ਕਰਨ ਲੱਗੀ ਤਾਂ ਇਸ ਦੌਰਾਨ ਮੁਲਜ਼ਮ ਾਂ ਨੇ ਕੱਚ ਦੀਆਂ ਬੋਤਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵਿਚੋਂ ਇਕ ਬੋਤਲ ਸ਼ਰੀਫਾ ਦੇ ਸੀਨੇ ਵਿਚ ਜ਼ੋਰ ਨਾਲ ਵੱਜੀ, ਜਿਸ ਨਾਲ ਸ਼ਰੀਫਾ ਬੇਹੋਸ਼ ਹੋ ਕੇ ਡਿੱਗ ਗਈ। ਬਜ਼ੁਰਗ ਔਰਤ ਨੂੰ ਮੁਲਜ਼ਮਾਂ ਦੇ ਚੁੰਗਲ ’ਚੋਂ ਕੱਢ ਕੇ ਹਸਪਤਾਲ ਲਿਜਾਣਾ ਚਾਹਿਆ ਤਾਂ ਉਨ੍ਹਾਂ ਨੇ ਗੱਡੀ ਨੂੰ ਰੋਕ ਲਿਆ ਅਤੇ ਸ਼ਰੀਫਾ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਹਸਪਤਾਲ ਪਹੁੰਚਾਈ ਅਤੇ ਮੱਛਰਾ ਦੀ ਸ਼ਿਕਾਇਤ ’ਤੇ ਸੂਰਜ, ਸਾਗਰ ਅਤੇ ਸ਼ੇਖਰ ਖਿਲਾਫ਼ ਹੱਤਿਆ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਆਰ. ਟੀ. ਈ. ਦੀ ਮਾਨਤਾ ਤੋਂ ਬਿਨਾਂ ਹੀ ਗਲੀ-ਮੁਹੱਲਿਆਂ ’ਚ ਚੱਲ ਰਹੇ ਕਈ ਪ੍ਰਾਈਵੇਟ ਸਕੂਲ, ਸੌਂ ਰਿਹਾ ਸਿੱਖਿਆ ਵਿਭਾਗ
ਭਤੀਜੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਕੇਸ
ਪੁਰਾਣੀ ਕਾਲਕਾ ਰੋਡ ’ਤੇ ਗੁਆਂਢ ਵਿਚ ਹੋ ਰਹੀ ਲੜਾਈ ਨੂੰ ਰੋਕਣ ਗਈ ਸ਼ਰੀਫਾ ਦੀ ਕੱਚ ਦੀ ਬੋਤਲ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਭਤੀਜੀ ਮੱਛਰਾ ਦੀ ਸ਼ਿਕਾਇਤ ’ਤੇ ਸੂਰਜ, ਸਾਗਰ ਅਤੇ ਸ਼ੇਖਰ ਖਿਲਾਫ਼ ਹੱਤਿਆ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
-ਸਿਮਰਜੀਤ ਸਿੰਘ ਸ਼ੇਰਗਿੱਲ, ਐੱਸ. ਐੱਚ. ਓ., ਜ਼ੀਰਕਪੁਰ ਪੁਲਸ ਥਾਣਾ।
ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਲਈ ਨਵਾਂ ਚੈਨਲ ਲਾਂਚ ਕਰਨ ਉਪਰੰਤ ਐਡਵੋਕੇਟ ਧਾਮੀ ਦਾ ਵੱਡਾ ਬਿਆਨ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8